Poems : ਕਵਿਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਅਸੀਂ ਯਾਰ ਨੂੰ ਪੈਸੇ ਦਿਤੇ ਨਾ ਉਧਾਰੇ ਯਾਰੀ ਤੋੜ ਕੇ ਬਹਿ ਗਿਆ ਚੰਦਰਾ।

Poems in punjabi

ਕਵਿਤਾ
ਅਸੀਂ ਯਾਰ ਨੂੰ ਪੈਸੇ ਦਿਤੇ ਨਾ ਉਧਾਰੇ
    ਯਾਰੀ ਤੋੜ ਕੇ ਬਹਿ ਗਿਆ ਚੰਦਰਾ।
ਬਾਹਰ ਜਾ ਕੇ ਸੁੱਕਾ ਨਹੀਂ ਮੁੜਦਾ
    ਬੰਦੇ ਦਾ ਬਾਹਰ ਜਾਣਾ ਔਖਾ ਹੋ ਗਿਆ।
ਕੋਈ ਕਿਸੇ ਤੇ ਯਕੀਨ ਨਹੀਂ ਕਰਦਾ
    ਬੜਾ ਭੈੜਾ ਸਮਾਂ ਆ ਗਿਆ।
ਮਾਂ ਨੂੰ ਬਿਰਧ ਆਸ਼ਰਮ ਛੱਡ ਕੇ
    ਪੁੱਤ-ਨੂੰਹ ਦੇ ਚਿਹਰੇ ਖਿੜ ਗਏ।
ਜਿਸ ਦੇ ਘਰ ਬੈਠੀ ਦੇ ਗੋਡੇ ਦੁਖਦੇ
    ਉਹ ਡੇਰੇ ਜਾ ਕੇ ਸੇਵਾ ਕਰਦੀ।
ਚੁਗਲਖੋਰ ਉਸ ਨੂੰ ਜਿਉਣ ਨਾ ਦਿੰਦੇ
    ਕੋਈ ਨਾਰੀ ਨਾ ਹੋਵੇ ਵਿਧਵਾ।
ਪੁੱਤ ਉਸ ਦਾ ਲੱਗੇ ਨਾ ਨਸ਼ਿਆਂ ਨੂੰ
    ਮਾਂ ਰੱਬ ਅੱਗੇ ਅਰਦਾਸਾਂ ਕਰਦੀ।
ਕੋਈ ਚੱਜ ਦੀ ਗੱਲ ਲਿਖੀ ‘ਮਾਨਾ’
    ਜੇਕਰ ਲਿਖਣ ਬੈਠਾਂ ਤੂੰ ਬੋਲੀਆਂ।
-ਮਹਿੰਦਰ ਸਿੰਘ ਮਾਨ ਨਵਾਂ ਸ਼ਹਿਰ। 9915803554