ਮਾਂ-ਬੋਲੀ ਨੂੰ ਅੰਗਰੇਜ਼ੀ ਦੀ ਪੁੱਠ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਈ ਲੋਕ ਹੁਣ ਭਾਅ ਜੀ ਨੂੰ ਲਿਖਣ ‘ਪਾਜੀ’, ਹਾਲਤ ਅੱਜ ਪੰਜਾਬੀ ਦੀ ‘ਦਿੱਸ’ ਹੋ ਗਈ।

Image: For representation purpose only.

 

ਕਈ ਲੋਕ ਹੁਣ ਭਾਅ ਜੀ ਨੂੰ ਲਿਖਣ ‘ਪਾਜੀ’, ਹਾਲਤ ਅੱਜ ਪੰਜਾਬੀ ਦੀ ‘ਦਿੱਸ’ ਹੋ ਗਈ।
ਸ਼ਬਦ ਵੀਰ ਵੀ ਬਣ ਗਿਆ ‘ਬਰੋ’ ਹੁਣ ਤਾਂ, ਸਾਡੀ ਭੈਣ ਵੀ ਬਦਲ ਕੇ ‘ਸਿੱਸ’ ਹੋ ਗਈ।
ਟਿੱਚਰ ਅਤੇ ਮਾਖੌਲ ਵੀ ‘ਲੌਲ’ ਬਣ ਗਏ, ਆਵੇ ਯਾਦ ਪਿਆਰੇ ਦੀ ‘ਮਿੱਸ’ ਹੋ ਗਈ।
ਚੁੰਮਣ ਕ੍ਰਿਆ ਸੀ ਮਿਸ਼ਰੀ ਦੀ ਡਲ਼ੀ ਜੇਹੀ, ਨਵੇਂ ਪੋਚ ਲਈ ਵਿਗੜ ਕੇ ‘ਕਿੱਸ’ ਹੋ ਗਈ।
ਨਿਗਲ ਲਿਆ ‘ਗੁੱਡ ਲੱਕ’ ਨੇ ਭਲਾ ਹੋਵੇ, ਘੁੱਟ ਸਿਮਟ ਕੇ ਰਹਿ ਗਿਆ ‘ਸਿੱਪ’ ਯਾਰੋ।
‘ਐੱਚ.ਏ--ਐੱਚ.ਏ’ ਨੇ ਹਾਸੇ ਦੀ ਥਾਂਹ ਮੱਲੀ, ਹੁਣ ‘ਅਫ਼ਸੋਸ’ ਵੀ ਹੋ ਗਿਆ ‘ਰਿੱਪ’ ਯਾਰੋ!
     - ਤਰਲੋਚਨ ਸਿੰਘ ‘ਦੁਪਾਲ ਪੁਰ’ ਫ਼ੋਨ ਨੰ : 001-408-915-1268