ਕੌੜਾ ਸੱਚ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਖੇਤੀਬਾੜੀ ਬਿਲਾਂ ਨੂੰ ਰੱਦ ਕਰਵਾਉਣ ਲਈ, ਅੰਨਦਾਤਾ ਥਾਂ-ਥਾਂ ਸੜਕਾਂ ਤੇ ਪੱਬਾਂ ਭਾਰ ਬੈਠਾ,

Farmers

ਖੇਤੀਬਾੜੀ ਬਿਲਾਂ ਨੂੰ ਰੱਦ ਕਰਵਾਉਣ ਲਈ, ਅੰਨਦਾਤਾ ਥਾਂ-ਥਾਂ ਸੜਕਾਂ ਤੇ ਪੱਬਾਂ ਭਾਰ ਬੈਠਾ,

ਵਾਅਦੇ ਕੀ ਸੀ ਤੇ ਵੇਖੋ ਕੀ ਹੁਣ ਕਰਨ ਲੱਗੀ, ਹਰ ਇਕ ਸੋਚੇ ਮੈਂ ਚੁਣ ਕੈਸੀ ਸਰਕਾਰ ਬੈਠਾ,

ਮੀਡੀਆ ਦੇਸ਼ ਦਾ ਅੱਜ ਵਿਕਾਊ ਹੋਇਆ, ਜੋ ਭਾਜਪਾ ਦੀ ਹਰ ਗੱਲ ਤੇ ਫੁੱਲ ਖਿਲਾਰ ਬੈਠਾ,

ਇਸ ਮੁੱਦੇ ਤੇ ਸਿਆਸਤ ਵੀ ਗਰਮਾਈ ਪੂਰੀ, ਜਣਾ-ਖਣਾ ਹੀ ਬਣ ਜੱਟਾਂ ਦਾ ਵਫ਼ਾਦਾਰ ਬੈਠਾ,

ਕਾਂਗਰਸੀ ਆਖਦੇ ਕਿਸਾਨਾਂ ਦੇ ਅਸੀ ਦਰਦੀ, ਅਕਾਲੀ ਦਲ ਵੀ ਕੁਰਬਾਨੀ ਲਈ ਤਿਆਰ ਬੈਠਾ,

ਝਾੜੂ ਵਾਲਾ ਵੀ ਜਮਾਉਣੇ ਪੱਕੇ ਪੈਰ ਚਾਹੁੰਦਾ, ਦੱਸੇ ਲੋਕਾਂ ਤਾਈਂ ਗੂੜ੍ਹਾ ਪਿਆਰ ਬੈਠਾ,

ਆਵੇ ਸਮਝ ਨਾ ਕਿਹੜੇ ਤੇ ਯਕੀਨ ਕਰੀਏ, ਹਰ ਕੋਈ ਅਪਣੇ ਹੀ ਵਧਾਈ ਕਾਰੋਬਾਰ ਬੈਠਾ,

ਹੋ ਸਕਦੈ ਕਿਸੇ ਨੂੰ ਪੜ੍ਹ ਕੇ ਠੇਸ ਲੱਗੇ, ਕਿਉਂਕਿ 'ਰਾਜਾ' ਬੜਾ ਹੀ ਕੌੜਾ ਸੱਚ ਉਚਾਰ ਬੈਠਾ।

-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585