ਕਿਉਂ ਦੋਸ਼ੀ ਬਣਦੇ: ਵੀਰਨੋ! ਛੱਡ ਪਖੰਡ ਤੇ ਵਿਹਲਪੁਣਾ, ਰਾਹ ਚਲੀਏ ਨਾਨਕ ਦੀ ਬਾਣੀ ਦੇ।
ਦੂਸ਼ਿਤ ਕਰ ਕੇ ਕਿਉਂ ਦੋਸ਼ੀ ਬਣੀਏ, ਪਵਨ ਗੁਰੂ, ਮਾਂ ਧਰਤੀ, ਪਿਤਾ ਪਾਣੀ ਦੇ।
Why become guilty: Virano! Leave hypocrisy and idleness, let's go the way of Nanak's words.
ਵੀਰਨੋ! ਛੱਡ ਪਖੰਡ ਤੇ ਵਿਹਲਪੁਣਾ, ਰਾਹ ਚਲੀਏ ਨਾਨਕ ਦੀ ਬਾਣੀ ਦੇ।
ਦੂਸ਼ਿਤ ਕਰ ਕੇ ਕਿਉਂ ਦੋਸ਼ੀ ਬਣੀਏ, ਪਵਨ ਗੁਰੂ, ਮਾਂ ਧਰਤੀ, ਪਿਤਾ ਪਾਣੀ ਦੇ।
ਸ਼ਬਦ ਨੂੰ ਗੁਰੂ ਆਖ ਗਏ ਨਾਨਕ, ਅਸੀਂ ਪਥਰਾਂ ਨੂੰ ਰੱਬ ਬਣਾ ਲਿਆ ਏ।
ਸਿੱਖੀ ਪ੍ਰਚਾਰ ਤਾਂ ਗੱਲਾਂ ਦੂਰ ਦੀਆਂ, ਗੋਲਕਾਂ ਉਤੇ ਹੱਕ ਜਤਾ ਲਿਆ ਏ।
ਕਿਰਤ ਨੂੰ ਵਡਿਆਇਆ ਬਾਬੇ ਨੇ, ਅਸੀਂ ਕਿਰਤੀ ਤੋਂ ਪਾਸਾ ਵਟਦੇ ਹਾਂ।
ਅਮਲ ਕਰਨਾ ਨਾ ਸਿਖ ਸਕੇ, ਉਂਝ ਰਹੀਏ ਬਾਣੀ ਨੂੰ ਰਟਦੇ ਹਾਂ।
ਕੁਦਰਤ ਨਾਲ ਖਿਲਵਾੜ ਹਾਂ ਕਰਦੇ, ਦੁਸ਼ਮਣ ਬਣੇ ਅਸੀਂ ਕਾਇਨਾਤ ਦੇ।
ਇਕ ਦਿਨ ਨਾਨਕ ਉਦਾਸ ਵੇਖਿਆ, ਧਰਤ ਰੋ ਰਹੀ ਸੀ ਵੇਲੇ ਪ੍ਰਭਾਤ ਦੇ।
ਸਿਧਾਂਤ ਸਿੱਖੀ ਦੇ ਮਿੱਟੀ ਰੁਲ ਰਹੇ, ਨਾਨਕ ਬਣਾਇਆ ਨਾਮ ਹੈ ਧੰਦੇ ਦਾ।
ਪੈਸਾ ਸਭ ਤੋਂ ਵੱਡਾ ਧਰਮ ਹੈ, ਇੱਥੇ ਅੱਜਕਲ ਹਰ ਇਕ ਬੰਦੇ ਦਾ।
- ਜਸਵੰਤ ਗਿੱਲ ਸਮਾਲਸਰ। ਮੋਬਾਈਲ : 97804-51878