ਆਖ਼ਰ ਕੀ ਚਾਹੁੰਦੀ ਹੈ ਦਿੱਲੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਅਸਲ ਵਿਚ ਕੀ ਚਾਹੁੰਦੀ ਏ ਦਿੱਲੀ, ਨਾ ਬਣੋ ਕਬੁਤਰ ਵੇਖ ਕੇ ਬਿੱਲੀ,

File Photo

ਅਸਲ ਵਿਚ ਕੀ ਚਾਹੁੰਦੀ ਏ ਦਿੱਲੀ, ਨਾ ਬਣੋ ਕਬੁਤਰ ਵੇਖ ਕੇ ਬਿੱਲੀ,

ਅਕਲ ਦੀ ਸੂਈ ਜੇ ਨਹੀਂ ਹਿੱਲੀ ਤਾਂ ਸੁਣ ਲਉ ਫਿਰ ਕੀ ਲੋਚੇ ਦਿੱਲੀ,

ਦੇਸ਼ ਦੇ ਬੱਚੇ ਪੜ੍ਹ ਨਾ ਜਾਵਣ, ਅਕਲ ਟਿਕਾਣੇ ਕਰ ਨਾ ਜਾਵਣ,

ਰੋਟੀ ਦੇ ਚੱਕਰਾਂ ਵਿਚ ਪਾ ਦਿਉ, ਕੁੱਝ ਕੁ ਨਸ਼ਿਆਂ ਉਤੇ ਲਗਾ ਦਿਉ,

ਬੋਲੇ ਜਿਹੜਾ ਹੱਕ ਸੱਚ ਲਈ, ਖੋਪੜੀ ਵਿਚ ਇਕ ਬੁਲਟ ਪਾ ਦਿਉ,

ਧਰਮ ਇਨ੍ਹਾਂ ਦੀ ਬਣਾਉ ਕਮਜ਼ੋਰੀ, ਜਾਤ ਪਾਤ ਦੀ ਕੱਢ ਕੇ ਮੋਰੀ,

ਉਤਰ ਵਿਚ ਇਕ ਕੌਮ ਪੰਜਾਬੀ, ਸਿਰੜੀ ਬੰਦੇ ਇਹ ਬੜੇ ਹਿਸਾਬੀ,

ਰਾਜ ਦੇ ਤਖ਼ਤੇ ਪਲਟ ਦਿੰਦੇ ਨੇ, ਹੱਥ ਰੱਖੋ ਇਨ੍ਹਾਂ ਦੀ ਚਾਬੀ।

-ਸੇਵਕ ਸਿੰਘ ਸੇਖੋਂ, ਸੰਪਰਕ : 99887-39440