Poem: ਪਰਖ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਨਾ ਸਾਰੇ ਲੋਕ ਹੀ ਚੰਗੇ ਹੁੰਦੇ, ਤੇ ਨਾ ਹੁੰਦੇ ਸਾਰੇ ਮਾੜੇ।             ਇਹ ਤਾਂ ਲੋਕੋ ਅਪਣੀ ਅਪਣੀ, ਸਮਝ ਦੇ ਹੀ ਨੇ ਪੁਆੜੇ।

Poem in punjabi today

ਨਾ ਸਾਰੇ ਲੋਕ ਹੀ ਚੰਗੇ ਹੁੰਦੇ, ਤੇ ਨਾ ਹੁੰਦੇ ਸਾਰੇ ਮਾੜੇ।
            ਇਹ ਤਾਂ ਲੋਕੋ ਅਪਣੀ ਅਪਣੀ, ਸਮਝ ਦੇ ਹੀ ਨੇ ਪੁਆੜੇ।
ਕਿਹੜਾ ਕਿਸ ਦੇ ਕਿਹੜੇ ਪੱਖੋਂ, ਸਿਫ਼ਤਾਂ ਦੇ ਪੁਲ ਬੰਨ੍ਹੇ।
            ਕਿਹੜਾ ਅਪਣੀ ਭੈੜੀ ਨੀਤ ਨਾਲ, ਨਿੱਤ ਕਿਸੇ ਨੂੰ ਤਾੜੇ।
ਕਿਸੇ ਨੂੰ ਤਾਂ ਮਾਂਹ ਵਾਦੀ ਕਰਦੇ, ਕਿਸੇ ਨੂੰ ਹੋਣ ਮੁਫਾਦੀ।
            ਕੋਈ ਖਾਵੇ ਕੌੜ ਕਰੇਲੇ ਵੀ, ਲਾ ਲਾ ਕੇ ਚਟਕਾਰੇ।
ਅਪਣੇ ਅਪਣੇ ਗਜ਼ ਨਾਲ ਮਾਪਣ, ਸਾਰੇ ਇਕ ਦੂਜੇ ਨੂੰ।
            ਇਸੇ ਲਈ ਵਖਰੇਵੇਂ ਦੇ ਹਰ ਦਿਨ, ਵਧਦੇ ਜਾਵਣ ਪਾੜੇ।
ਜੇ ਕੋਈ ਕਿਸੇ ਦੇ ਸੌ ਕੰਮ ਸਾਰੇ, ਪਰ ਇਕ ਸਾਰ ਨਾ ਸਕੇ।
            ਲੋਕੀ ਸੌ ਵੀ ਝੱਟ ਭੁੱਲ ਜਾਂਦੇ, ਤੇ ਉਪਕਾਰੀ ਜਾਂਦੇ ਲਿਤਾੜੇ।
ਨਾਇਕ ਤੋਂ ਖ਼ਲਨਾਇਕ ਬਣਾ ਕੇ, ਦੁਨੀਆਂ ਨੇ ਕਈ ਛੱਡੇ।
            ਇਸ ਦੁਨੀਆਂ ਨੇ ਬੇਗਿਣਤ ਹੀ, ਵਸਦੇ ਰਹਿਬਰ ਉਜਾੜੇ।
ਮਨੁੱਖਤਾ ਨੂੰ ਪ੍ਰਖਣ ਵਿਚ, ਮਨੁੱਖ ਹੀ ਕਰਦਾ ਧੋਖਾ।
            ਹੈ ਕੋਈ ਐਸਾ ਸੱਚਾ ਇਨਸਾਫ਼ੀ, ਜੋ ਦੁੱਧ ’ਤੇ ਪਾਣੀ ਨਿਤਾਰੇ?
- ਰਵਿੰਦਰ ਸਿੰਘ ਕੁੰਦਰਾ, ਕੌਵੈਂਟਰੀ ਯੂਕੇ