ਉਧਾਲੀ ਬੁੱਢੇ ਲੀਡਰਾਂ : ਖ਼ਰਚ ਹੋਇਆ ਨਾ ਪੈਸਾ ਪੜ੍ਹਾਈ ਅਤੇ ਬਿਮਾਰੀਆਂ ਉਤੇ, ਪੂੰਜੀ ਸਰਕਾਰਾਂ ਦੀ ਡੇਰਿਆਂ ਨੂੰ ਬੜੀ ਹੀ ਦਾਨ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਭਾਸ਼ਣ ਲੀਡਰਾਂ ਦੇ, ਰੈਲੀ ਲੋਕਾਂ ਦੀ ਪੁੱਗਤ ਚਮਚਿਆਂ ਦੀ, ਕੰਮ ਵਾਲਿਆਂ ਨੂੰ ਪਿੱਛੇ ਹਟਾ ਕੇ ਚਾਪਲੂਸੀ ਪ੍ਰਧਾਨ ਹੋਈ

photo

 

ਉਧਾਲੀ ਬੁੱਢੇ ਲੀਡਰਾਂ ਅਜ਼ਾਦੀ ਕਲ ਸੀ ਜਵਾਨ ਹੋਈ।
    ਨੇਤਾ ਸ਼ਰੇਆਮ ਲੁਟਦੇ, ਮੀਡੀਆ ਦੀ ਬੰਦ ਜ਼ੁਬਾਨ ਹੋਈ।
ਖ਼ਰਚ ਹੋਇਆ ਨਾ ਪੈਸਾ ਪੜ੍ਹਾਈ ਅਤੇ ਬਿਮਾਰੀਆਂ ਉਤੇ,
    ਪੂੰਜੀ ਸਰਕਾਰਾਂ ਦੀ ਡੇਰਿਆਂ ਨੂੰ ਬੜੀ ਹੀ ਦਾਨ ਹੋਈ।
ਮਾਇਆ ਖਾ ਲਈ ਐ ਅੱਜ ਇਸ਼ਕ ਦਿਆਂ ਕੀੜਿਆਂ ਨੇ,
    ਆਸ਼ਕ ਲਈ ਮਾਰੇ ਬੱਚੇ ਦੀ ਮਾਂ ਅੱਜ ਦੀ ਸ਼ੈਤਾਨ ਹੋਈ।
ਲੈ ਡਿਗਰੀਆਂ ਲਭਦੇ ਰੁਜ਼ਗਾਰ ਬੇਰੁਜ਼ਗਾਰ ਥੱਕੇ,
    ਜਵਾਨੀ ਦਾ ਪੂਰ ਸਾਰਾ,  ਲੈ ਕੇ ਕੈਨੇਡਾ ਉਡਾਨ ਹੋਈ।
ਤਹਿ ਰਿਸ਼ਵਤਾਂ ਦੀ ਹੇਠ ਦਬ ਗਿਆ ਈਮਾਨ ਸਾਰਾ,
    ਟੋਲੀ ਬਾਬੂਆਂ ਦੀ ਮਾਇਆ ਤੇ ਅੱਜ ਬੇਈਮਾਨ ਹੋਈ।
ਭਾਸ਼ਣ ਲੀਡਰਾਂ ਦੇ, ਰੈਲੀ ਲੋਕਾਂ ਦੀ ਪੁੱਗਤ ਚਮਚਿਆਂ ਦੀ,
    ਕੰਮ ਵਾਲਿਆਂ ਨੂੰ ਪਿੱਛੇ ਹਟਾ ਕੇ ਚਾਪਲੂਸੀ ਪ੍ਰਧਾਨ ਹੋਈ।
ਸੋਸ਼ਲ ਮੀਡੀਆ ਤੇ ਮੋਬਾਈਲ ਨੇ ਸੋਚ ਹਾਈਜੈਕ ਕੀਤੀ,
    ਚਸਕਾ ਗੇਮ ਦਾ ਪਨੀਰੀ ਅੱਜ ਦੀ, ਸਮੇਂ ਤੋਂ ਨਦਾਨ ਹੋਈ।
ਸੇਖੋਂ ਵੋਟਾਂ ਪੈਂਦੀਆਂ ਲੀਡਰ ਜਿਤਦੇ ਤੇ ਲੋਕ ਹਾਰਦੇ ਨੇ,
    ਜਨਤਾ ਖਾ ਲਈ ਜਦੋਂ ਦੀ ਲੋਟੂਆਂ ਦੇ ਹੱਥ ਕਮਾਨ ਹੋਈ।
- ਗੁਰਦਿੱਤ ਸਿੰਘ ਸੇਖੋਂ, ਪਿੰਡ ਤੇ ਡਾਕ ਦਲੇਲ ਸਿੰਘ ਵਾਲਾ
                                  ਮੋਬਾਈਲ : 9781172781