ਪੰਜਾਬੀ ਵਿਚੋਂ ਫ਼ੇਲ ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪੰਜਾਬੀ ਵਿਚੋਂ ਫ਼ੇਲ ਬੱਚੇ

Fail

ਸਤਾਈ ਹਜ਼ਾਰ ਪੰਜਾਬੀ ਵਿਚੋਂ ਫੇਲ ਬੱਚੇ, ਸੁੱਤੀ ਪਈ ਏ ਕਿਉਂ ਸਰਕਾਰ ਭਾਈ,
ਇਹ ਹੈ ਅੰਕੜਾ ਇਕੱਲੇ ਪੰਜਾਬ ਵਿਚੋਂ, ਸ਼ਰਮਨਾਕ ਹੋਈ ਹੈ ਹਾਰ ਭਾਈ, 
ਵਿਦਿਆ ਮਹਿੰਗੀ ਹੈ ਬੜੀ ਪੰਜਾਬ ਅੰਦਰ, ਬਣ ਗਿਆ ਹੈ ਹੁਣ ਵਪਾਰ ਭਾਈ, 
ਸਾਡੀ ਮਾਂ-ਬੋਲੀ ਹੋਈ ਕੱਖੋਂ ਹੌਲੀ, ਕੌਣ ਲਵੇਗਾ ਇਸ ਦੀ ਸਾਰ ਭਾਈ, 

ਗੁਰੂਆਂ ਪੀਰਾਂ ਫ਼ਕੀਰਾਂ ਦੀ ਇਹ ਬੋਲੀ, ਜਿਹੜੀ ਬੜੀ ਹੈ ਅੱਜ ਬਿਮਾਰ ਭਾਈ,
ਜ਼ਿੰਮੇਵਾਰੀ ਲਵੇਗਾ ਕੌਣ ਇਸ ਦੀ, ਕੌਣ ਕਰੂ ਸਵੀਕਾਰ ਇਹ ਹਾਰ ਭਾਈ, 
ਗ਼ੁਲਾਮੀ ਵਾਲਿਆ ਭਾਸ਼ਾ ਨਹੀਂ ਕੋਈ ਮਾੜੀ, ਪਰ ਮਾਂ-ਬੋਲੀ ਦਾ ਕਰੋ ਸਤਿਕਾਰ ਭਾਈ। 
-ਬੂਟਾ ਗ਼ੁਲਾਮੀ ਵਾਲਾ , ਸੰਪਰਕ : 9417197395