ਰਮਜ਼ ਹਕੀਕੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਹੋਵਣ ਸੁੱਖਾਂ ਵਿਚ ਸਾਰੇ ਹਾਮੀ, ਪਰ ਦੁੱਖਾਂ ਦੇ ਵਿਚ ਕੋਈ ਨਾ ਖੜਦਾ,

File Photo

ਹੋਵਣ ਸੁੱਖਾਂ ਵਿਚ ਸਾਰੇ ਹਾਮੀ, ਪਰ ਦੁੱਖਾਂ ਦੇ ਵਿਚ ਕੋਈ ਨਾ ਖੜਦਾ,

ਆਪਸ ਵਿਚ ਤਾਂ ਲੜਦੇ ਰਹਿੰਦੇ, ਕੁਰੀਤੀਆਂ ਵਿਰੁਧ ਕੋਈ ਨਾ ਲੜਦਾ,

ਜਿਸ ਘਰ ਦਾ ਮੁਖੀ ਹੋਵੇ ਜੇ ਚਕਵਾਂ, ਉਥੇ ਜੰਮਦਾ ਫਿਰ ਚੜ੍ਹਦੇ ਤੋਂ ਚੜ੍ਹਦਾ,

ਦੋ ਟੁੱਕ ਗੱਲ ਜੇ ਪੈ ਜਾਏ ਸਿੱਧੀ, ਫਿਰ ਸਕੀਮਾਂ ਉਹ ਅਗਾਂਹ ਦੀਆਂ ਘੜ੍ਹਦਾ,

ਭਜਣਾ ਸਿੱਖੇ ਜੋ ਕੌਲ ਕਰਾਰਾਂ ਤੋਂ, ਦੋਸ਼ ਹਮੇਸ਼ਾ ਉਹ ਬੇਗਾਨਿਆਂ ਤੇ ਮੜ੍ਹਦਾ,

ਘਰ ਵਿਚ ਜੀਹਦੇ ਭਾਂਬੜ ਮਚਦੇ, ਤਿਲਕ ਲਗਾ ਉਹ ਫਿਰੇ ਚਿਹਰੇ ਪੜ੍ਹਦਾ,

ਕਿਸਾਨ ਦੇ ਪੱਲੇ ਨਾ ਬਚਦੇ ਦਾਣੇ, ਜੋ ਜੇਠ ਹਾੜ੍ਹ ਦੀਆਂ ਧੁੱਪਾਂ ਵਿਚ ਸੜਦਾ,

ਤੂੰ ਦੁਨੀਆਂ ਦੀ ਤਾਂ ਰਮਜ਼ ਪਛਾਣ, ਅੰਬਰੋਂ ਤਾਰੇ ਕਿਉਂ ‘ਤਰਸੇਮ’ ਤੂੰ ਫੜਦਾ।

-ਤਰਸੇਮ ਲੰਡੇ, ਪਿੰਡ ਲੰਡੇ, ਮੋਗਾ।