ਕਾਵਿ ਵਿਅੰਗ: ਰੱਖ ਭਰੋਸਾ
ਐਵੇਂ ਨਾ ਘਬਰਾਇਆ ਕਰ ਤੂੰ, ਅੱਗੇ ਕਦਮ ਵਧਾਇਆ ਕਰ ਤੂੰ। ਰੱਬ ਦੇ ਉੱਤੇ ਰੱਖ ਭਰੋਸਾ, ਕੰਮ ’ਚ ਬਿਰਤੀ ਲਾਇਆ ਕਰ ਤੂੰ।
Poetic irony: Don't panic, take a step forward.
ਐਵੇਂ ਨਾ ਘਬਰਾਇਆ ਕਰ ਤੂੰ, ਅੱਗੇ ਕਦਮ ਵਧਾਇਆ ਕਰ ਤੂੰ।
ਰੱਬ ਦੇ ਉੱਤੇ ਰੱਖ ਭਰੋਸਾ, ਕੰਮ ’ਚ ਬਿਰਤੀ ਲਾਇਆ ਕਰ ਤੂੰ।
ਅੰਮ੍ਰਿਤ ਵੇਲੇ ਜਾਗ ਸੰਦੇਹਾਂ, ਗੁਰੂ ਘਰੇ ਨਿੱਤ ਜਾਇਆ ਕਰ ਤੂੰ।
ਮਿਹਨਤ ਮੇਰੀ ਰਹਿਮਤ ਤੇਰੀ, ਮੁੱਖ ਵਿਚੋਂ ਇਹ ਗਾਇਆ ਕਰ ਤੂੰ।
ਮੰਜ਼ਿਲ ਤੇਰੀ ਦੂਰ ਨਹੀਂ ਹੈ, ਹਿੰਮਤ ਜ਼ਰਾ ਦਿਖਾਇਆ ਕਰ ਤੂੰ।
ਲੋਕ ਚੋਟੀਆਂ ’ਤੇ ਜਾ ਪਹੁੰਚੇ, ਸੁਪਨੇ ਖ਼ੂਬ ਸਜਾਇਆ ਕਰ ਤੂੰ।
ਵਿਦਿਆ ਹੁੰਦੀ ਤੀਜਾ ਨੇਤਰ, ਪੜਿ੍ਹਆ ਅਤੇ ਪੜ੍ਹਾਇਆ ਕਰ ਤੂੰ।
ਲੋੜਵੰਦਾਂ ਦੀ ਮਦਦ ਕਰ ਕੇ, ਖ਼ੁਸ਼ੀਆਂ ਕਦੇ ਲਿਆਇਆ ਕਰ ਤੂੰ।
ਹਸਦਿਆਂ ਦੇ ਘਰ ਵਸਣ ਹਮੇਸ਼ਾ, ਸੱਭ ਨੂੰ ਹੱਸ ਬੁਲਾਇਆ ਕਰ ਤੂੰ।
ਨਿੱਕੀ ਮੋਟੀ ਗੱਲ ਨੂੰ ਮਨ ’ਤੇ, ਗਿੱਲ ਮਲਕੀਤ ਨਾ ਲਾਇਆ ਕਰ ਤੂੰ।
* ਮਲਕੀਤ ਸਿੰਘ ਗਿੱਲ ਭੱਠਲਾਂ। ਮੋਬਾ : 94174-90943