ਬਾਲ ਦੀ ਅਰਦਾਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਕੂਲ ਜਾਣ ਨੂੰ ਜੀਅ ਕਰਦਾ,

File Photo

ਸਕੂਲ ਜਾਣ ਨੂੰ ਜੀਅ ਕਰਦਾ,

ਹੁਣ ਘਰੇ ਨਾ ਲਗਦਾ ਜੀਅ ਮੇਰਾ।

ਸਰ ਜੀ, ਮੈਡਮ ਜੀ ਆਉਂਦੇ ਨਹੀਂ,

ਕਿਥੇ ਗਿਆ ਮੀਤਾ ਬੇਲੀ ਮੇਰਾ।

ਘੰਟੀ ਦੀ ਸੁਣਦੀ ਆਵਾਜ਼ ਨਹੀਂ,

ਚੁੱਪ ਨੇ ਕਿਤਾਬਾਂ, ਰੋਵੇ ਬਸਤਾ ਮੇਰਾ।

ਵਰਦੀ ਵੀ ਕਿਤੇ ਗੁਆਚੀ ਫਿਰਦੀ,

ਪਰੌਂਠੀ ਵਾਲਾ ਉਦਾਸ ਡੱਬਾ ਮੇਰਾ।

ਸੁਣਿਆ ਕੋਈ ਕੋਰੋਨਾ ਫੈਲਿਆ ਏ,

ਤਾਹਿਉਂ ਬੰਦ ਏ ਸਕੂਲ ਮੇਰਾ।

ਰੱਬਾ ਕੋਈ ਹੀਲਾ ਬਣਾ ਦੇ ਹੁਣ,

ਅਰਦਾਸ ਕਰੇ ਇਹ ਬਾਲ ਤੇਰਾ।

ਮੁੜ ਤੋਂ ਸਕੂਲ ਖੁੱਲ੍ਹ ਜਾਵਣ,

ਮਿਲ ਜਾਵੇ ਬੇਲੀ ਮੀਤਾ ਮੇਰਾ।

ਮੈਡਮ ਜੀ, ਸਰ ਜੀ ਆ ਜਾਵਣ,

ਸਿਖ ਲਵਾਂ ਗੱਲਾਂ ਚੰਗੀਆਂ ਢੇਰਾਂ।

- ਵਿਕਾਸ ਰਾਣੀ ਗੁਪਤਾ, ਮੋਬਾਈਲ :88378 - 83927