Poem: ਸੁਲਘਦੇ ਅਹਿਸਾਸ
Poem: ਫ਼ਿਰਕੂ ’ਨੇਰੀਆਂ ਵਿਚ ਅਪਣਾ ਖਿਆਲ ਰੱਖੀਂ। ਯੋਧਿਆਂ ਦੀ ਯਾਦਾਂ ਦੇ ਜੁਗਨੂੰ ਨਾਲ-ਨਾਲ ਰੱਖੀਂ।
poem in punjabi
Poem: ਫ਼ਿਰਕੂ ’ਨੇਰੀਆਂ ਵਿਚ ਅਪਣਾ ਖਿਆਲ ਰੱਖੀਂ। ਯੋਧਿਆਂ ਦੀ ਯਾਦਾਂ ਦੇ ਜੁਗਨੂੰ ਨਾਲ-ਨਾਲ ਰੱਖੀਂ।
ਕੀ ਪਤਾ ਕਦ ਚੰਦ ਬੱਦਲੀ ਦੇ ਓਹਲੇ ਹੋ ਜੇ, ਅਪਣੀ ਦਹਿਲੀਜ਼ ਉੱਤੇ ਦੀਵਾ ਤੂੰ ਬਾਲ ਰੱਖੀਂ।
ਤੰਗੀਆਂ ਨੇ ਬਹੁਤ ਅੱਜ ਤੇਰੇ ਚਾਰ ਚੁਫੇਰੇ, ਸੁਲਘਦੇ ਅਹਿਸਾਸੀ ਹਿਰਦਾ ਵਿਸ਼ਾਲ ਰੱਖੀਂ।
ਗਰਮ ਹਵਾਵਾਂ ਨਾਲ ਐਵੇਂ ਨਾ ਗਰਮ ਹੋ ਜੀ, ਦਿਲ ਵਿਚ ਦਬਾ ਕੇ ਪਿਆਰ ਦਾ ਭੁਚਾਲ ਰੱਖੀਂ।
ਕਿਸ ਕਿਸ ਨੂੰ ਤੇਰੇ ਰੋਸ ਦਾ ਦੇਵਾਂਗਾ ਜਵਾਬ, ਮਨੁੱਖੀ ਪਿਆਰ ਦੀ ਲੋਕਾਂ ’ਚ ਬੋਲਚਾਲ ਰੱਖੀਂ।
ਜੇ ਸੁਆਰਥਾਂ ਦੇ ਸੱਪ ਤੇਰੇ ਕੋਲ ਵੀ ਆ ਗਏ, ਸ਼ੀਸ਼ੇ ਜਿਹਾ ਤੂੰ ਚਿਹਰਾ ਸਭ ਨੂੰ ਦਿਖਾਲ ਰੱਖੀਂ।
ਇਸ ਮਨੁੱਖੀ ਬਾਗ਼ ’ਚ ਜੋ ਵੀ ਫੁੱਲ ਅਪਣਾ ਹੈ, ਮਹਿਕ ਉਸ ਦੀ ਉਮਰਾਂ ਤਕ ਸੰਭਾਲ ਰੱਖੀਂ।
- ਪ੍ਰਸ਼ੋਤਮ ਪੱਤੋ, ਮੋਬਾਈਲ : 98550-38775