society looms
ਭਗਤ ਸਿੰਘ ਵਰਗੇ ਸੂਰਮੇ ਜੰਮਣ ਮਾਵਾਂ, ਮੇਰੇ ਦੇਸ਼ ਨੂੰ ਉਨ੍ਹਾਂ ਦੀ ਲੋੜ ਬਾਪੂ,
ਧੀਆਂ ਮਿਲਦੀਆਂ ਨੇ ਸੁਟੀਆਂ ਝਾੜੀਆਂ ਵਿਚ, ਲੱਗ ਗਿਆ ਹੈ ਸਮਾਜ ਨੂੰ ਕੋਹੜ ਬਾਪੂ,
ਨਸ਼ਾ ਘਰ-ਘਰ ਵਿਚ ਘਰ ਕਰੀ ਬੈਠਾ, ਮਿਲਦਾ ਗਲੀ ਮਹੱਲੇ ਹਰ ਮੋੜ ਬਾਪੂ,
ਧਰਮ ਲਈ ਤਾਂ ਕੋਈ ਨਾ ਲੜੇ ਇਥੇ, ਗੋਲਕ ਲੁੱਟਣ ਨੂੰ ਤਾਂ ਲੜਨ ਕਰੋੜ ਬਾਪੂ,
ਲੀਡਰ ਵੋਟਾਂ ਖ਼ਾਤਰ ਧਰਮਾਂ ਵਿਚ ਪਾੜ ਪਾ ਕੇ, ਭਾਈਚਾਰੇ ਨੂੰ ਰਹੇ ਹਨ ਤੋੜ ਬਾਪੂ,
ਹਰੀ ਸਿੰਘ ਨਲੂਏ ਵਰਗਾ ਕੋਈ ਜਰਨੈਲ ਫਿਰ ਆ ਜਾਏ, ਗਰਦਨ ਜ਼ੁਲਮ ਦੀ ਦੇਵੇ ਮਰੋੜ ਬਾਪੂ।
-ਸੁਖਜਿੰਦਰ ਸਿੰਘ ਝਤਰਾ, ਸੰਪਰਕ : 95176-09071