ਇਤਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜੇ ਮੈਂ ਕਿਸੇ ਲਈ ਮਰਹਮ ਨਾ ਕਦੇ ਬਣ ਸਕੀ,

File Photo

ਜੇ ਮੈਂ ਕਿਸੇ ਲਈ ਮਰਹਮ ਨਾ ਕਦੇ ਬਣ ਸਕੀ,

ਤਾਂ ਮੈਨੂੰ ਅਪਣੇ ਹੋਣ ’ਤੇ ਇਤਰਾਜ਼ ਹੈ,

ਕਰਮਾਂ ਦੇ ਭਾਰ ਥੱਲੇ, ਰੂਹਾਂ ਦੱਬੀਆਂ, ਲਿਬੜੀਆਂ,

ਉਂਜ ਵੇਖਣ ਨੂੰ ਤਾਂ ਹਰ ਮੱਥਾ ਬੇਦਾਗ਼ ਹੈ,

ਰੰਗਲੇ ਸ਼ੋਰ ਵਿਚ ਹੀ ਕਿਤੇ ਦੱਬ ਕੇ ਰਹਿ ਗਈ,

ਭੁੱਖੇ ਢਿੱਡੋਂ ਨਿਕਲੀ ਇਕ ਆਵਾਜ਼ ਹੈ,

ਦੌਲਤ ਜਿਸ ਨੂੰ ਦਿੰਦਾ, ਦਿਲ ਨਹੀਂ ਦਿੰਦਾ,

ਇਹ ਵੀ ਉਸ ਕਾਦਰ ਦਾ ਕੋਈ ਅੰਦਾਜ਼ ਹੈ,

ਨਾ ਵੇਖ ਮੁੜ ਮੁੜ ਕੇ ਦਿਲਾਂ ਫਿਰ ਟੁੱਟੇਂਗਾ,

ਉਸ ਦੀ ਮੁਸਕਰਾਹਟ ਵਿਚ ਕੋਈ ਰਾਜ਼ ਹੈ।

-ਸੁਖਜੀਵਨ ਕੁਲਬੀਰ ਸਿੰਘ, ਸੰਪਰਕ : 73409-23044