File Photo
ਮੱਤਾਂ ਦੂਜਿਆਂ ਨੂੰ ਦਿੰਦੇ ਅੱਜ ਬੜੇ ਫਿਰਦੇ, ਅਸਲ ਵਿਚ ਨਾ ਕਰਦੇ ਕੁੱਝ ਆਪ ਬੰਦੇ,
ਸਦੀਆਂ ਤਕ ਕਈ ਲੋਕਾਂ ਨੂੰ ਯਾਦ ਰਹਿੰਦੇ, ਛੱਡ ਜਾਂਦੇ ਨੇ ਦੁਨੀਆਂ ਤੇ ਐਸੀ ਛਾਪ ਬੰਦੇ,
ਸੋਟੀ ਕੁੱਤੇ ਨੂੰ ਨਾ ਕਈਆਂ ਤੋਂ ਮਾਰ ਹੁੰਦੀ, ਧੀਆਂ ਕੁੱਖਾਂ ਵਿਚ ਮਾਰ ਕਈ ਕਰਦੇ ਪਾਪ ਬੰਦੇ,
ਫੱਲ ਸਬਰ ਦਾ ਸਦਾ ਹੀ ਹੁੰਦਾ ਬੜਾ ਮਿੱਠਾ, ਘਾਟਾ ਖਾਂਦੇ ਜੋ ਰਖਦੇ ਗੇਅਰ ਟਾਪ ਬੰਦੇ,
ਕੋਲ ਬਹਿ ਕੇ ਵੀ ਨਾ ਕਈਆਂ ਤੋਂ ਪਰਖ ਹੁੰਦੀ, ਕਈ ਤੁਰੇ ਜਾਂਦੇ ਦਾ ਲੈ ਲੈਣ ਝੱਟ ਨਾਪ ਬੰਦੇ,
ਆਕੜਖ਼ੋਰੇ ਵੀ ਲੋੜ ਪਈ ਤੋਂ ਝੁੱਕ ਜਾਂਦੇ, ਬਣਾਉਂਦੇ ਗਧੇ ਨੂੰ ‘ਰਾਜੇ’ ਨੇ ਵੇਖੇ ਬਾਪ ਬੰਦੇ।
-ਰਾਜਾ ਗਿੱਲ ‘ਚੜਿੱਕ’, ਸੰਪਰਕ : 94654-11585