ਸਾਵਣ ਦਾ ਮਹੀਨਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਾਵਣ  ਦਾ ਮਹੀਨਾ ਆਇਆ,  ਬੱਚਿਆਂ ਨੇ ਮਚਾਇਆ ਸ਼ੋਰ...

Sawan da maheena

ਸਾਵਣ  ਦਾ ਮਹੀਨਾ ਆਇਆ, 
ਬੱਚਿਆਂ ਨੇ ਮਚਾਇਆ ਸ਼ੋਰ,

    ਕਾਲੀਆਂ ਇੱਟਾਂ ਕਾਲੇ ਰੋੜ,  
    ਮੀਂਹ ਵਸਾ ਦੇ ਜ਼ੋਰੋ ਜ਼ੋਰ, 

ਰੱਬਾ ਰੱਬਾ ਮੀਂਹ ਵਰ੍ਹਾ,
ਸਾਡੀ ਕੋਠੀ ਦਾਣੇ ਪਾ, 

    ਗੀਤ ਗਾ ਕੇ, ਲਗਾ ਦਿਤਾ ਪੂਰਾ ਜ਼ੋਰ,
    ਖ਼ੁਸ਼ੀ ਵਿਚ ਬੱਚਿਆਂ ਨੂੰ  ਨੱਚਦਾ ਦੇਖ,

ਭਾਈ ਨੱਚਣ ਲੱਗਾ ਮੋਰ,  
ਭਾਈ ਨੱਚਣ ਲੱਗਾ ਮੋਰ |

    ਮੰਮੀ ਨੇ ਪੂੜੇ ਪਕਾ ਕੇ, 
    ਦੁੱਧ ਦੀ ਖੀਰ ਬਣਾਈ,

ਸਾਰਿਆਂ ਬੱਚਿਆਂ ਕਤਾਰ ਵਿਚ ਬੈਠ,  
ਚਾਂਈਾ, ਚਾਂਈਾ ਖਾਈ,

    ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ,  
    ਦੁਪੱਟਾ ਮੇਰੇ ਭਾਈ ਦਾ,

ਫਿਟੇ ਮੂੰਹ ਜਵਾਈ ਦਾ,  
ਕੁੜੀਆਂ ਨੇ ਜੋੜੀ ਬੰਨ੍ਹ ਕਿੱਕਲੀ ਹੈ ਪਾਈ,

ਲੰਮੀ ਲੰਮੀ ਹੇਕ ਲਾ ਕਹਿਣ,
ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ  ਹੌਲੀ ਤੋਰ,

    ਸਾਵਣ ਦਾ ਮਹੀਨਾ ਆਇਆ,  
    ਬੱਚਿਆਂ ਨੇ ਮਚਾਇਆ ਸ਼ੋਰ,

ਖ਼ੁਸ਼ੀ ਵਿਚ ਬੱਚਿਆਂ ਨੂੰ  ਨੱਚਦਾ ਵੇਖ,
ਭਾਈ ਨੱਚਣ ਲੱਗਾ ਮੋਰ, ਭਾਈ ਨੱਚਣ ਲੱਗਾ ਮੋਰ |

    ਕੁੜੀਆ ਨੇ ਰਲ ਮਿਲ ਭਾਈ ਪੀਂਘ ਹੈ ਪਾਈ,
    ਜੁਟ ਜੁਟ ਬਣ, ਇਕ ਦੂਜੇ ਤੋਂ ਵੱਧ ਹੈ ਚੜ੍ਹਾਈ,

ਇਹੋ ਜਿਹਾ ਦਿ੍ਸ਼ ਬਣਿਆਂ,  ਬੂੰਦਾ ਬਾਂਦੀ ਆਈ,
ਬੱਚਿਆਂ ਨੇ ਮੀਂਹ ਵਿਚ ਨਹਾ ਕੇ ਖ਼ੁਸ਼ੀ ਮਨਾਈ,

    ਕੁੜੀਆਂ ਨੇ ਵੀ ਉੱਚੀ ਪੀਂਘ ਚੜ੍ਹਾਉਣ ਲਈ, 
    ਲਗਾ ਦਿਤਾ ਪੂਰਾ ਜ਼ੋਰ ,

ਸਾਵਣ ਦਾ ਮਹੀਨਾ ਆਇਆ,  
ਬੱਚਿਆਂ ਨੇ ਮਚਾਇਆ ਸ਼ੋਰ,

    ਖ਼ੁਸ਼ੀ ਵਿਚ ਬੱਚਿਆਂ ਨੂੰ  ਨੱਚਦਾ ਵੇਖ,
    ਭਾਈ ਨੱਚਣ ਲੱਗਾ ਮੋਰ,  
ਭਾਈ ਨੱਚਣ ਲੱਗਾ ਮੋਰ |

-ਗੁਰਮੀਤ ਸਿੰਘ ਵੇਰਕਾ, 9878609221