ਕਾਵਿ ਵਿਅੰਗ: ਸੱਚੋ-ਸੱਚ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਖ਼ਰਚੇ ਅਪਣੇ ਅਸੀਂ ਨਾ ਘੱਟ ਕਦੇ ਕੀਤੇ, ਨਾ ਹੀ ਲੋੜਾਂ ਸਾਡੀਆਂ ਕਦੇ ਘਟੀਆਂ ਨੇ। ਪੂਰਦੇ ਲੋੜਾਂ ਸਾਡੀਆਂ ਪਿਉ-ਦਾਦੇ ਤੁਰੇ, ਮਰ ਕੇ ਹੋ ਗਏ ਕੈਦ ਵਿਚ ਮਟੀਆਂ ਦੇ।

Poetic satire: True!

ਖ਼ਰਚੇ ਅਪਣੇ ਅਸੀਂ ਨਾ ਘੱਟ ਕਦੇ ਕੀਤੇ, ਨਾ ਹੀ ਲੋੜਾਂ ਸਾਡੀਆਂ ਕਦੇ ਘਟੀਆਂ ਨੇ।
    ਪੂਰਦੇ ਲੋੜਾਂ ਸਾਡੀਆਂ ਪਿਉ-ਦਾਦੇ ਤੁਰੇ, ਮਰ ਕੇ ਹੋ ਗਏ ਕੈਦ ਵਿਚ ਮਟੀਆਂ ਦੇ।
ਨਰਮਾ ਕਪਾਹ ਖ਼ਰਚਿਆਂ ਵਿਚ ਲਗਦਾ, ਜੱਟਾਂ ਨੂੰ ਬਚਦੀਆਂ ਪਿੱਛੇ ਬਸ ਛਟੀਆਂ ਨੇ।
    ਕਰਜ਼ੇ ਦਾਦਿਆਂ ਦੇ ਪੋਤਿਆਂ ਸਿਰ ਟੁੱਟਗੇ, ਕਿਹੜੀਆਂ ਖੱਟੀਆਂ ਅਸਾਂ ਦੱਸੋ ਖੱਟੀਆਂ ਨੇ।
ਅਸਲ ਗੱਲ ਤਾਂ ਕਿਸੇ ਨੂੰ ਨਾ ਦਿਸਦੀ, ਗੀਤਾਂ ’ਚ ਦਿਸਦੇ ਨਕਲੀ ਜੱਟ ਤੇ ਜੱਟੀਆਂ ਨੇ।
    ਕਰਤਾ ਪੰਜਾਬ ਬਦਨਾਮ ਯਾਰੋ ਕਈ ਪਾਸਿਉਂ, ਗੱਲਾਂ ਦੁਨੀਆਂ ਵਿਚ ਹੋ ਹੋ ਹਟੀਆਂ ਨੇ।
ਛੋਟੀ ਉਮਰ ਵਿਚ ਖੇਹ ਸਵਾਹ ਦੇਖੋ, ਬੱਚੀਆਂ ਇਸ਼ਕ ਨੇ ਕਿਵੇਂ ਅੱਜ ਪੱਟੀਆਂ ਨੇ।
       ਵਾਪਸ ਮੁੜ ਨਾ ਅਸਮਾਨ ’ਚੋਂ ਪਤੰਗ ਆਉਂਦਾ, ਪੇਚੇ ਲਾ ਲਾ ਡੋਰਾਂ ਜਿਨ੍ਹਾਂ ਦੀਆਂ ਕੱਟੀਆਂ ਨੇ।
ਗ਼ਲਤਾਨ ਨਸ਼ਿਆਂ ਵਿਚ ਫਿਰੇ ਨੌਜਵਾਨੀ, ਬੂਥੀਆਂ ਕੁੱਤਿਆਂ ਨੇ ਦੇਖੋ ਕਿਵੇਂ ਚੱਟੀਆਂ ਨੇ।
    ਸੱਚ ਲਿਖਦਾ ਰਹੂ ਬੱਬੀ ਇਸੇ ਤਰ੍ਹਾਂ ਹੀ ਲੋਕੋ, ਕਲਮਾਂ ਸੱਚ ਉੱਤੇ ਸਦਾ ਹੀ ਡੱਟੀਆਂ ਨੇ।
- ਬਲਬੀਰ ਸਿੰਘ ਬੱਬੀ, ਈਮੇਲ : babbitkh0gmail.