Poem: ਕੀ ਕਰਦੇ ਇਨਸਾਨ ਨੇ ਇਥੇ?

ਏਜੰਸੀ

ਵਿਚਾਰ, ਕਵਿਤਾਵਾਂ

Poem: ਕੋਈ ਨਾ ਕਿਸੇ ਦਾ ਦਰਦ ਵੰਡਾਉਂਦਾ, ਮਨੁੱਖਤਾ ਲਈ ਸ਼ੈਤਾਨ ਨੇ ਇਥੇ।

What do people do here?

 

Poem: ਮਨੁੱਖ ਬਣੇ ਹੈਵਾਨ ਨੇ ਇਥੇ। ਸਮਝਣ ਲੱਗੇ ਭਗਵਾਨ ਨੇ ਇਥੇ। 
    ਕੋਈ ਨਾ ਕਿਸੇ ਦਾ ਦਰਦ ਵੰਡਾਉਂਦਾ, ਮਨੁੱਖਤਾ ਲਈ ਸ਼ੈਤਾਨ ਨੇ ਇਥੇ।

ਭੀੜ ਕਿਸੇ ਤੇ ਜਦੋਂ ਹੈ ਬਣਦੀ, ਫਿਰ ਸਾਰੇ ਹੁਕਮਰਾਨ ਨੇ ਇਥੇ।
    ਉੱਤੋਂ ਉੱਤੋਂ ਸਭ ਭਲਾਈ ਨੇ ਚਾਹੁੰਦੇ, ਬਣ ਵਿਖਾਉਂਦੇ ਗੁਣਵਾਨ ਨੇ ਇਥੇ।

ਜਗਤ ਵਿਚ ਇਹ ਪੈਰ ਪਸਾਰਨ, ਇਹ ਉਂਜ ਸਾਰੇ ਮਹਿਮਾਨ ਨੇ ਇਥੇ।
    ਦਿਲ ਨਹੀਂ ਕਢਦੇ ਮਦਦ ਲਈ, ਵੈਸੇ ਸਭ ਧਨਵਾਨ ਨੇ ਇਥੇ। 

ਇਕ ਦੂਜੇ ਦੀਆਂ ਲੱਤਾਂ ਖਿੱਚ-ਖਿੱਚ, ਕਰਨ ਆਪਾ ਕੁਰਬਾਨ ਨੇ ਇਥੇ।
    ਦੱਦਾਹੂਰੀਆ ਕਹੇ ਇਹੀ ਰੀਤ ਹੈ, ਫੋਕੀ ਬਣਾਉਂਦੇ ਸ਼ਾਨ ਨੇ ਇਥੇ।

- ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ 
ਮੋਬਾ : 95691-49556