Poem: ਅੱਜ ਦਾ ਯੁੱਗ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem in punjabi ਸਾਰੇ ਪਾਸੇ ਹੀ ਇੱਥੇ ਹਨੇਰਾ ਹੈ। ਮੇਰੀ ਸੋਚ ’ਚ ਸੁਰਖ਼ ਸਵੇਰਾ ਹੈ। ਕਹਿਣ ਨੂੰ ਸਾਰੇ ਹੀ ਉਂਝ ਤੇਰੇ ਨੇ, ਕੋਈ ਨਾ ਮਿੱਤਰਾ ਤੇਰਾ ਨਾ ਮੇਰਾ ਹੈ।

ਸਾਰੇ ਪਾਸੇ ਹੀ ਇੱਥੇ ਹਨੇਰਾ ਹੈ। ਮੇਰੀ ਸੋਚ ’ਚ ਸੁਰਖ਼ ਸਵੇਰਾ ਹੈ। ਕਹਿਣ ਨੂੰ ਸਾਰੇ ਹੀ ਉਂਝ ਤੇਰੇ ਨੇ, ਕੋਈ ਨਾ ਮਿੱਤਰਾ ਤੇਰਾ ਨਾ ਮੇਰਾ ਹੈ।

ਸਾਰੇ ਪਾਸੇ ਹੀ ਇੱਥੇ ਹਨੇਰਾ ਹੈ। ਮੇਰੀ ਸੋਚ ’ਚ ਸੁਰਖ਼ ਸਵੇਰਾ ਹੈ।
ਕਹਿਣ ਨੂੰ ਸਾਰੇ ਹੀ ਉਂਝ ਤੇਰੇ ਨੇ, ਕੋਈ ਨਾ ਮਿੱਤਰਾ ਤੇਰਾ ਨਾ ਮੇਰਾ ਹੈ।

ਸਨਮਾਨਾਂ ਦੀ ਲੋਈ ਦੇ ਵਿਚ, ਚਾਪਲੂਸੀ ਦਾ ਵੱਡਾ ਘੇਰਾ ਹੈ।
ਗਿੱਦੜ ਵਰਗਾ ਦਿਲ ਰਖਦਾ ਏ, ਉਂਝ ਕਹਿਣ ਨੂੰ ਨਾਂ ਸ਼ੇਰਾ ਹੈ।
ਸੋਚ ਖੁੰਢੀ ਨੂੰ ਕੀ ਆਖਾਂ ਯਾਰੋ? ਤਿੱਖਾ ਕਰਦ ਜੇਹਾ ਨਾ ਜੇਰਾ ਹੈ।

ਲੋਕਾਂ ਨੂੰ ਲੜਾਉਣ ਦੀ ਖਾਤਰ, ਹਰ ਇਕ ਪਿੰਡ ਵਿਚ ਡੇਰਾ ਹੈ।
ਪਾਪ ਰੋਜ਼ ਵਧਦੇ ਹੀ ਜਾਂਦੇ ਨੇ, ਲੁੱਚਿਆਂ ਦਾ ਚੁਫੇਰੇ ਤੋਰਾ-ਫੇਰਾ ਹੈ।
ਅੰਧ-ਵਿਸ਼ਵਾਸੀ ਦਾ ਜਾਲ ਵਿਛਾ ਕੇ, ਸਾਧ ਤੇ ਨੇਤਾ ਚੋਵਣ ਨਵਾਂ ਲਵੇਰਾ ਹੈ।
‘ਪੱਤੋ’ ਨੇ ਆਸਾਂ ਦੀ ਤੰਦ ਛੱਡੀ ਨਾ, ਉਸ ਦੀ ਸੋਚ ਦਾ ਪੰਧ ਲੰਮੇਰਾ ਹੈ।
- ਪ੍ਰਸ਼ੋਤਮ ਪੱਤੋ, ਮੋਬਾਈਲ : 98550-38775