poem in punjabi: ਕਿਤਾਬਾਂ ਬਹੁਤ ਪੜ੍ਹੀਆਂ ਮੈਂ, ਹੁਣ ਤਕ ਪੜਿ੍ਹਆ ਨੀ ਪੰਜਾਬ ਨੂੰ।
poem in punjabi: ਕਿਤਾਬਾਂ ਬਹੁਤ ਪੜ੍ਹੀਆਂ ਮੈਂ, ਹੁਣ ਤਕ ਪੜਿ੍ਹਆ ਨੀ ਪੰਜਾਬ ਨੂੰ।
ਮੁੜ ਤੋਂ ਸੋਨੇ ਦੀ ਚਿੜੀ ਬਣ ਜੇ, ਅਜੇ ਉਹ ਦੇਖਿਆ ਨੀ ਖ਼ੁਆਬ ਨੂੰ।
ਪਾਣੀ ਪੰਜ ਆਬਾਂ ਦਾ ਜ਼ਹਿਰੀ ਹੋ ਗਿਆ, ਦੱਸੋ ਕਿਵੇਂ ਰੋਕੀਏ ਚਨਾਬ ਨੂੰ।
ਚਿੱਟੇ ਨੇ ਖਾ ਲਏ ਸੋਹਣੇ ਪੁੱਤ ਮਾਵਾਂ ਦੇ, ਜਿਵੇਂ ਕੀੜਾ ਲਗਿਆ ਫੁੱਲ ਗੁਲਾਬ ਨੂੰ।
ਭਰ ਭਰ ਜਹਾਜ਼ ਉੱਡ ਗਏ ਇਥੋਂ, ਹੁਣ ਕੌਣ ਰੋਕੇ ਮਾਝੇ, ਮਾਲਵੇ, ਦੋਆਬ ਨੂੰ।
ਹੱਕਾਂ ਮੰਗਣ ਤੇ ਮਿਲਦੀਆਂ ਡਾਂਗਾਂ, ਗੋਲੀਆਂ, ਇੱਥੇ ਕੋਈ ਫ਼ਰਕ ਨੀ ਕਿਸੇ ਜਨਾਬ ਨੂੰ।
‘ਸੁੱਖ’ ਜਿਨ੍ਹਾਂ ਦੀ ਜਾਨ ਤੇ ਮਾਲ ਦੀ ਰਾਖੀ ਕੀਤੀ, ਅੱਜ ਉਹੀ ਦੱਬਣਾ ਚਾਹੁੰਦੇ ਨੇ ਪੰਜਾਬ ਨੂੰ।
- ਸੁੱਖ ਪੰਧੇਰ, ਮੋਬਾ : 99882-54220