ਆਖ਼ਰੀ ਪੈਗ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਆਖ਼ਰੀ ਪੈਗ਼ਾਮ

Post Card

ਸਾਡਾ ਦੇਸ਼ ਆਜ਼ਾਦ ਕੀ ਹੋਇਆ, ਏਦੂੰ ਚੰਗੇ ਸੀ ਅਸੀ ਗ਼ੁਲਾਮ ਰੱਬਾ,
ਪਿੰਡ-ਪਿੰਡ ਠੇਕੇ ਖੋਲ੍ਹ ਦਿਤੇ, ਸ਼ਰਾਬ ਵਿਕਦੀ ਪਈ ਸ਼ਰੇਆਮ ਰੱਬਾ,
ਚੋਰੀ ਨਸ਼ੇ ਪੰਜਾਬ ਵਿਚ ਵਿਕੀ ਜਾਂਦੇ, ਬਹੁਤ ਗੱਭਰੂ ਹੋਏ ਗ਼ੁਲਾਮ ਰੱਬਾ,

ਕਿਥੋਂ ਖਾਵੇ ਗ਼ਰੀਬ ਸੁੱਕੇ ਮੇਵੇ, ਪੰਜ ਸੌ ਨੂੰ ਹੋਏ ਬਦਾਮ ਰੱਬਾ, 
ਸਮੈਕ ਹੈਰੋਇਨ ਲੀਡਰ ਆਪ ਪੀਂਦੇ, ਐਵੇਂ ਅਮਲੀ ਹੋਏ ਬਦਨਾਮ ਰੱਬਾ,
ਦਿਨ ਚੜ੍ਹਦੇ ਨੂੰ ਅਮਲੀ ਮਰ ਜਾਂਦਾ, ਹਰ ਕੋਸ਼ਿਸ਼ ਹੋਈ ਨਾਕਾਮ ਰੱਬਾ,

ਤੱਤੇ ਤੇਲ ਦਾ ਹੋਵੇ ਕੜਾਹਾ ਵੱਡਾ, ਸਾਡਾ ਕਰ ਦੇਵੇ ਕੰਮ ਤਮਾਮਾ ਰੱਬਾ,
ਜਿਥੇ ਮਿਲਦੀ ਰਹੇ ਅਫ਼ੀਮ ਸਾਨੂੰ, ਬਸ ਮਿਲਦੀ ਰਹੇ ਸ਼ਰੇਆਮ ਰੱਬਾ।
'ਸੰਧੂ' ਮੰਜੇ ਤੇ ਪਿਆ, ਜੱਗਾ ਕਰੇ ਮਾਲਿਸ਼, ਹੱਡ ਦੁਖਦੇ ਲਗਿਆ ਜਾਮ ਰੱਬਾ।

-ਹਰੀ ਸਿੰਘ 'ਸੰਧੂ' ਸੁਖੇਵਾਲਾ, ਸੰਪਰਕ : 98774-76161