ਗ਼ਰੀਬ ਔਰਤ ਮੁਕਤਸਰ ਦੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਵੀਣਾ ਰਾਣੀ ਸੀ ਘਰੋਂ ਗ਼ਰੀਬ ਔਰਤ, ਪੈਸੇ ਲਏ ਸੀ ਕੁੱਝ ਉਧਾਰ ਬੇਲੀ

Woman

ਵੀਣਾ ਰਾਣੀ ਸੀ ਘਰੋਂ ਗ਼ਰੀਬ ਔਰਤ, ਪੈਸੇ ਲਏ ਸੀ ਕੁੱਝ ਉਧਾਰ ਬੇਲੀ,

ਪੈਸਾ ਜ਼ਿਆਦਾ ਨਹੀਂ ਜੋ ਲੱਥਦਾ ਨਾ, ਸਾਰਾ ਦਸਦੇ ਵੀਹ ਕੁ ਹਜ਼ਾਰ ਬੇਲੀ,

ਉਧਾਰ ਦੇਣ ਵਾਲਾ ਹੈ ਕਾਂਗਰਸੀ ਲੀਡਰ, ਚੜ੍ਹ ਬੋਲਿਆ ਸਿਰ ਹੰਕਾਰ ਬੇਲੀ,

ਅਪਣੇ ਹੱਥ ਵਿਚ ਕਾਨੂੰਨ ਸੀ ਲੈ ਬੈਠਾ, ਨਸ਼ਾ ਚੜ੍ਹਿਆ ਅਪਣੀ ਸਰਕਾਰ ਬੇਲੀ,

ਬੇਦਰਦ ਬਣੇ ਨਾਲ ਕਈ ਦਰਿੰਦੇ, ਕੀਤੀ ਰਲ ਕੇ ਸੀ ਬੜੀ ਕੁੱਟ-ਮਾਰ ਬੇਲੀ,

ਛਡਾਉਣ ਲਈ ਕੋਈ ਨਾ ਨੇੜੇ ਆਇਆ, ਵੀਣਾ ਰੋਂਦੀ ਰਹੀ ਧਾਹਾਂ ਮਾਰ ਬੇਲੀ,

ਪਲਾਂ ਵਿਚ ਸੀ ਵੀਡੀਉ ਹੋਈ ਵਾਇਰਲ, ਵੇਖ ਰਿਹਾ ਸੀ ਸਾਰਾ ਸੰਸਾਰ ਬੇਲੀ,

ਅਜਿਹੇ ਗੁੰਡਿਆਂ ਨੂੰ ਮਿਲੇ ਸਖ਼ਤ ਸਜ਼ਾ, ਚਾਨੀ ਬਰਗਾੜੀ ਦਾ ਕਰੇ ਪੁਕਾਰ ਬੇਲੀ।

-ਬਲਵਿੰਦਰ ਸਿੰਘ ਚਾਨੀ ਬਰਗਾੜੀ, ਸੰਪਰਕ : 94630-95624