ਕਵਿਤਾਵਾਂ:ਸਾਉਣ ਮਹੀਨਾ ਦੀਆਂ ਪੰਜਾਬੀ ਵਿੱਚ ਕਵਿਤਾਵਾਂ
ਚੜਿ੍ਹਆ ਸਾਉਣ ਮਹੀਨਾ ਆਇਆ ਤੀਆਂ ਦਾ ਤਿਉਹਾਰ, ਮੁਟਿਆਰਾਂ ਨੇ ਮਹਿੰਦੀ ਨਾਲ ਹੱਥ ਲਏ ਸ਼ਿੰਗਾਰ।
ਚੜਿ੍ਹਆ ਸਾਉਣ ਮਹੀਨਾ ਆਇਆ ਤੀਆਂ ਦਾ ਤਿਉਹਾਰ,
ਮੁਟਿਆਰਾਂ ਨੇ ਮਹਿੰਦੀ ਨਾਲ ਹੱਥ ਲਏ ਸ਼ਿੰਗਾਰ।
ਚਲ ਮੇਰੇ ਮਾਹੀਆਂ ਮੇਰੇ ਮਹਿੰਦੀ ਲਗਵਾ ਦੇ ਵੇ,
ਗੋਰਿਆਂ ਹੱਥਾਂ ’ਤੇ ਫੁੱਲ ਬੂਟੀਆਂ ਪਵਾ ਦੇ ਵੇ।
ਜਿੱਦਾਂ ਤੈਨੂੰ ਚੰਗਾ ਲੱਗੇ ਡਿਜ਼ਾਈਨ ਬਣਵਾ ਦੇ ਵੇ,
ਚਲ ਮੇਰੇ ਮਾਹੀਆਂ ਮੇਰੇ ਮਹਿੰਦੀ ਲਗਵਾ ਦੇ ਵੇ।
ਸਜਿਆ ਬਾਜ਼ਾਰ, ਰੌਣਕਾਂ ਨੇ ਲੱਗੀਆਂ,
ਸੰਗ ਤੇਰੇ ਜਾ ਕੇ ਹੀ ਮੈਂ ਮਹਿੰਦੀ ਲਗਾਉਣੀ ਆ ,
ਮੇਰੇ ਹੱਥਾਂ ਉਤੇ ਨਾਂਅ ਅਪਣਾ ਲਿਖਵਾ ਦੇ ਵੇ।
ਚਲ ਮੇਰੇ ਮਾਹੀਆਂ ਮੇਰੇ ਮਹਿੰਦੀ ਲਗਵਾ ਦੇ ਵੇ।
ਕੋਲ ਬਹਿ ਜਦ ਮਾਹੀਆਂ ਮਹਿੰਦੀ ਲਗਵਾਈ ਵੇ,
ਮਹਿੰਦੀ ਵਾਲੀ ਨੇ ਵੀ ਜੋੜੀ ਸਹਿਰਾਈ ਵੇ,
ਸ਼ਗਨਾਂ ਦੀ ਮਹਿੰਦੀ ਮੇਰੇ ਹੱਥਾਂ ’ਤੇ ਲਗਾਈ ਵੇ,
ਤੇਰੇ ਮੇਰੇ ਪਿਆਰ ਦੀ, ਛਾਪ ਗੂੜ੍ਹੀ ਛਾਈ ਵੇ,
ਚਲ ਮੇਰੇ ਮਾਹੀਆਂ ਮੇਰੇ ਮਹਿੰਦੀ ਲਗਵਾ ਦੇ ਵੇ,
ਮਹਿੰਦੀ ਵਾਲੇ ਹੱਥ ਦਸਣ ਅਪਣਾ ਜਨਮਾਂ ਦਾ ਸਾਥ ਵੇ,
ਰੱਬ ਨੇ ਵੀ ਪ੍ਰੀਤ ਪੁਵਾਈ ਤਾਂਹੀਉਂ ਇਕ ਦੂਜੇ ਨਾਲ ਵੇ,
‘ਬਲਜਿੰਦਰ’ ਨੂੰ ਦਿਲ ਵਿਚ ਮਹਿੰਦੀ ਵਾਂਗ ਸਜਾਈ ਵੇ,
ਇਕੱਲਿਆਂ ਕਦੇ ਛੱਡ ਕੇ ਨਾ ਜਾਈਂ ਵੇ,
ਚਲ ਮੇਰੇ ਮਾਹੀਆਂ ਮੇਰੇ ਮਹਿੰਦੀ ਲਗਵਾ ਦੇ ਵੇ,
-ਬਲਜਿੰਦਰ ਕੌਰ ਸ਼ੇਰਗਿੱਲ, ਮੋਹਾਲੀ
9878519278