ਕਾਵਾਂ ਰੌਲੀ: ਰਾਜਨੀਤੀ ਦੇ ਰੰਗ ਵੇਖ ਲਉ, ਬਦਲੇ ਹੋਏ ਢੰਗ ਵੇਖ ਲਉ

ਏਜੰਸੀ

ਵਿਚਾਰ, ਕਵਿਤਾਵਾਂ

ਮਸਲੇ ਦੀ ਕੋਈ ਗੱਲ ਨੀ ਕਰਦਾ, ਸੰਸਦ ਵਿਚ ਹੁੰਦੀ ਜੰਗ ਵੇਖ ਲਉ।

File Photo

 

ਰਾਜਨੀਤੀ ਦੇ ਰੰਗ ਵੇਖ ਲਉ, ਬਦਲੇ ਹੋਏ ਢੰਗ ਵੇਖ ਲਉ।
ਮਸਲੇ ਦੀ ਕੋਈ ਗੱਲ ਨੀ ਕਰਦਾ, ਸੰਸਦ ਵਿਚ ਹੁੰਦੀ ਜੰਗ ਵੇਖ ਲਉ।

ਭਿੱਜੀ ਬਿੱਲੀ ਜਿਹਾ ਮੂੰਹ ਬਣਾ ਕੇ, ਲੈਂਦੇ ਵੋਟਾਂ ਮੰਗ ਵੇਖ ਲਉ।
ਜਿੱਤ ਕੇ ਕਿੱਧਰੇ ਨਜ਼ਰ ਨੀ ਆਉਂਦੇ, ਜਨਤਾ ਦੇਣ ਸੂਲੀ ’ਤੇ ਟੰਗ ਵੇਖ ਲਉ।

ਭ੍ਰਿਸ਼ਟ ਲੁਟੇਰੇ ਬੈਠੇ ਇੱਥੇ, ਗਲੀ ਸਿਆਸਤ ਵਾਲੀ ਲੰਘ ਵੇਖ ਲਉ।
ਸਕੀਮਾਂ ਭੱਤਿਆਂ ਦੇ ਲਾਰੇ ਲਾ ਕੇ,  ਰਹਿਣ ਟਪਾਉਂਦੇ ਡੰਗ ਵੇਖ ਲਉ।

ਕਾਵਾਂਰੌਲੀ ਇੱਥੇ ਖ਼ੂਬ ਹੈ ਚਲਦੀ, ਨਿੱਤ ਸੱਤਾ ਹੁੰਦੀ ਭੰਗ ਵੇਖ ਲਉ। 
ਲੱਖ ਜਗੀਰਾਂ ਕੋਲ ਨੇ ਭਾਵੇਂ, ਫ਼ਿਰਨ ਜ਼ਮੀਰੋਂ ਨੰਗ ਵੇਖ ਲਉ। 
ਦੀਪ ਕੌਰੇ ਕਿਉਂ ਪਾਜ ਉਧੇੜੇਂ, ਗਈ ਕਲਮ ਵੀ ਸੰਗ ਵੇਖ ਲਉ। 

- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 9877654596