Poem: ਡੇਰਾਵਾਦ: ਕਲਜੁਗ ਹੋਇਆ ਪੱਬਾਂ ਭਾਰ ਵੇਖੋ, ਚਲਦੀ ਸ਼ਰੇਆਮ ਮਾਰੋ ਮਾਰ ਵੇਖੋ।

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem: ਚੋਰ ਲੁਟੇਰਿਆਂ ਜਿਉਣਾ ਮੁਹਾਲ ਕੀਤਾ, ਬੰਦੇ ਨੂੰ ਲੁਟਦੇ ਚੌਂਕ ਵਿਚਕਾਰ ਵੇਖੋ।

Poem: ਚੋਰ ਲੁਟੇਰਿਆਂ ਜਿਉਣਾ ਮੁਹਾਲ ਕੀਤਾ, ਬੰਦੇ ਨੂੰ ਲੁਟਦੇ ਚੌਂਕ ਵਿਚਕਾਰ ਵੇਖੋ।

 

Poem in Punjabi: ਕਲਜੁਗ ਹੋਇਆ ਪੱਬਾਂ ਭਾਰ ਵੇਖੋ, ਚਲਦੀ ਸ਼ਰੇਆਮ ਮਾਰੋ ਮਾਰ ਵੇਖੋ।
    ਚੋਰ ਲੁਟੇਰਿਆਂ ਜਿਉਣਾ ਮੁਹਾਲ ਕੀਤਾ, ਬੰਦੇ ਨੂੰ ਲੁਟਦੇ ਚੌਂਕ ਵਿਚਕਾਰ ਵੇਖੋ।

ਰਾਹ ਜਾਂਦੀ ਔਰਤ ਨੂੰ ਪੈਂਣ ਕੁੱਤੇ, ਵਹਿਸ਼ੀ ਕਰਦੇ ਨੇ ਮਾੜੀ ਕਾਰ ਵੇਖੋ।
      ਬੰਦੀ ਸਿੰਘਾਂ ਦੀ ਰਿਹਾਈ ’ਤੇ ਰੋਕ ਲੱਗੀ, ਸਾਧ ਫਿਰਦੇ ਪੈਰੋਲ ’ਤੇ ਬਾਹਰ ਵੇਖੋ।

ਇਥੇ ਰਾਜ ਅਡਾਨੀਆਂ ਅੰਬਾਨੀਆਂ ਦਾ, ਝੁਕਦੀ ਉਨ੍ਹਾਂ ਅੱਗੇ ਸਰਕਾਰ ਵੇਖੋ।
             ਸਾਨੂੰ ਡੇਰਾਵਾਦ ਨੇ ਢਾਹ ਲਾਈ, ਕਰ ਕੇ ਡੂੰਘੀ ਕਦੇ ਵਿਚਾਰ ਵੇਖੋ।

ਜਾਤਾਂ ਪਾਤਾਂ ਵਿਚ ਅਸੀਂ ਰਹੇ ਉਲਝੇ, ਇਕ ਦੂਜੇ ਤੋਂ ਖਾਂਦੇ ਹਾਂ ਖਾਰ ਵੇਖੋ।
       ‘ਦੀਪ’ ਕਿਸ ਕਿਸ ਨੂੰ ਸਮਝਾਵਾਂਗੇ, ਗੱਲਾਂ ਦੋ ਦੀ ਥਾਂ ਆਖਦੇ ਜੋ ਚਾਰ ਵੇਖੋ।

- ਅਮਨਦੀਪ ਕੌਰ, ਹਾਕਮ ਸਿੰਘ ਵਾਲਾ, ਬਠਿੰਡਾ। 
ਮੋਬਾਈਲ : 98776-54596