Safar-E-Shahadat: ਸਰਹੰਦ ਦੀ ਕੰਧ
ਦਸ ਨੀ ਕੰਧ ਸਰਹੰਦ ਦੀਏ, ਤੂੰ ਕਿੱਥੇ ਲਾਲ ਛੁਪਾਏ? ਹੱਸਦੇ-ਖੇਡਦੇ, ਜੈਕਾਰੇ ਲਾਉਂਦੇ, ਉਹ ਤੇਰੇ ਕੋਲ ਸੀ ਆਏ।
Safar-E-Shahadat
ਦਸ ਨੀ ਕੰਧ ਸਰਹੰਦ ਦੀਏ, ਤੂੰ ਕਿੱਥੇ ਲਾਲ ਛੁਪਾਏ?
ਹੱਸਦੇ-ਖੇਡਦੇ, ਜੈਕਾਰੇ ਲਾਉਂਦੇ, ਉਹ ਤੇਰੇ ਕੋਲ ਸੀ ਆਏ।
ਕੀ ਤੈਨੂੰ ਕੋਈ ਸਮਝ ਨਾ ਲੱਗੀ, ਉਹ ਸੀ ਦਸਮੇਸ਼ ਪਿਤਾ ਦੇ ਜਾਏ।
ਮਾਤਾ ਗੁਜਰੀ, ਵਿਚ ਬੁਰਜ ਉਡੀਕੇ, ਸੁੱਖ-ਸੁਨੇਹੇ ਨਾ ਤੂੰ ਭਿਜਵਾਏ।
ਹੋਣੀ ਭਾਵੇ ਹੋ ਕੇ ਰਹਿੰਦੀ, ਤੂੰ ਕਿਉਂ ਮੱਥੇ ਦਾਗ਼ ਲਗਵਾਏ?
ਇਹ ਵੀ ਥੋੜ੍ਹਾ ਖੋਲ੍ਹ ਕੇ ਦਸਦੇ, ਕਿਵੇਂ ਸੂਬੇ ਸੀ ਜ਼ੁਲਮ ਕਮਾਏ।
ਸੁੱਚਾ ਨੰਦ ਕਿਉਂ ਬਣਿਆ ਵੈਰੀ, ਕਿਉਂ ਨੰਨ੍ਹੇ ਬਾਲ ਸਤਾਏ?
ਹੀਰਿਆਂ ਵਰਗੇ ਲਾਲ ਗੁੰਮ ਗਏ, ‘ਗੋਸਲ’ ਕਰ ਬੇ-ਸਮਝੀ ਕਿਉਂ ਪਛਤਾਏ?
- ਬਹਾਦਰ ਸਿੰਘ ਗੋਸਲ, ਚੰਡੀਗੜ੍ਹ। ਮੋ: 98764-52223