ਉਮਰਾਂ ਦੇ ਵਾਅਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਉਮਰਾਂ ਦੇ ਵਾਅਦੇ ਉਹ ਪਲਾਂ ਵਿਚ ਤੋੜ ਗਏ।

File Photo

ਉਮਰਾਂ ਦੇ ਵਾਅਦੇ ਉਹ ਪਲਾਂ ਵਿਚ ਤੋੜ ਗਏ।

ਮੁਖ 'ਚੋਂ ਚੰਨ ਤੱਕਣ ਵਾਲੇ ਮੁਖੜਾ ਹੀ ਮੋੜ ਗਏ।

ਦਿਲ ਵਿਚ ਰਖਿਆ ਜਿਨ੍ਹਾਂ ਨੂੰ ਹੀਰੇ ਜਾਣ ਕੇ,

ਦਿਲ ਦੀਆ ਸੱਧਰਾਂ ਨੂੰ ਕੱਚ ਵਾਂਗ ਤੋੜ ਗਏ।

ਆਖ਼ਰੀ ਸਾਹ ਤਕ ਜ਼ਿੰਦਗੀ ਦਾ ਸਾਥ ਦੇਣ ਵਾਲੇ,

ਆਏ ਹਵਾ ਦੇ ਬੁੱਲ੍ਹੇ ਨਾਲ ਅੱਧ ਵਿਚਕਾਰੋਂ ਦੌੜ ਗਏ।

ਆਏ ਸੀ ਜਿਹੜੇ ਖ਼ੁਸ਼ੀਆਂ ਦੇਣ ਜਹਾਨ ਦੀਆਂ,

ਸਾਡੇ ਹਸਦੇ ਚਿਹਰੇ ਨੂੰ ਗ਼ਮਾਂ ਨਾਲ ਜੋੜ ਗਏ।

ਲੰਮੀਆਂ ਉਮਰਾਂ ਬਖ਼ਸ਼ੇ ਰੱਬ ਉਨ੍ਹਾਂ ਤਾਈਂ,

ਜਿਹੜੇ ਮੋਮਨਾਬਾਦੀ ਨਾਲੋਂ ਨਾਤੇ ਤੋੜ ਗਏ।

ਕਹਿੰਦੇ ਸੀ ਲਾਵਾਂਗੇ ਤੇਰੀ ਬੇੜੀ ਕਿਨਾਰੇ,

ਚੰਗੇ ਭਲਿਆਂ ਨੂੰ ਮੰਝਧਾਰ ਵਿਚ ਰੋੜ੍ਹ ਗਏ।

ਉਮਰਾਂ ਦੇ ਵਾਅਦੇ ਉਹ ਪਲਾਂ ਵਿਚ ਤੋੜ ਗਏ,

ਮੁੱਖ 'ਚੋਂ ਚੰਨ ਤੱਕਣ ਵਾਲੇ ਮੁਖੜਾ ਹੀ ਮੋੜ ਗਏ।

-ਸੰਦੀਪ ਸਿੰਘ ਮੋਮਨਾਬਾਦੀ,

ਸੰਪਰਕ : 88725-56067