Poem: ਬਹੁਮੱਤ ਦੀਆਂ ਆਰੀਆਂ!

ਏਜੰਸੀ

ਵਿਚਾਰ, ਕਵਿਤਾਵਾਂ

Poem: ਸਿਰ ਤੋਲਣ ਦੀ ਜਗਾਹ ਹਨ ’ਗਿਣੇ’ ਜਾਂਦੇ, ਲੋਕਰਾਜ ਦੀਆਂ ਸਿਫਤਾਂ ਨਿਆਰੀਆਂ ਜੀ।

Poem In Punjabi

 

Poem: ਸਿਰ ਤੋਲਣ ਦੀ ਜਗਾਹ ਹਨ ’ਗਿਣੇ’ ਜਾਂਦੇ, ਲੋਕਰਾਜ ਦੀਆਂ ਸਿਫਤਾਂ ਨਿਆਰੀਆਂ ਜੀ।
ਫਿਰਕਾਪ੍ਰਸਤੀ ਤੇ ਹੈਂਕੜ ਫਿਰ ਜੋਰ-ਜਰਬੀ, ਇਹ ਬੀਮਾਰੀਆਂ ਨੇ ’ਹੈਂਸਿਆਰੀਆਂ’ ਜੀ।
ਧੂੰਆਂ ਧਾਰ ’ਤਕਰੀਰਾਂ’ ਵੀ ’ਸਭਾ’ ਅੰਦਰ, ਬਣਨ ’ਯਾਭਾਂ ਦੇ ਭੇੜ’ ਵਿਚਾਰੀਆਂ ਜੀ।
’ਜਿੰਦਰੇ’ ਜੀਭਾਂ ਨੂੰ ਫੌਰਨ ਲਾ ਦਿੰਦੀਆਂ ਨੇ, ਸੱਤਾ ਧਿਰ ਨਾਲ ਲੱਗੀਆਂ ’ਯਾਰੀਆਂ’ ਜੀ।
ਰਹਿ ਜਾਣ ਫਿਰ ’ਧਰੀਆਂ ਧਰਾਈਆਂ’ ਹੀ, ਘੱਟਗਿਣਤੀਆਂ ਦੀਆਂ ’ਤਿਆਰੀਆਂ’ ਜੀ।
ਹਹ ’ਚਿੱਟਾ ਸੱਚ’ ਹੋਵੇ ਫਿਰ ਵੀ ’ਚੀਰ’ ਸੁੱਟਣ, ਬਹੁ-ਮੱਤ ਦੀਆਂ ਤਿੱਖੀਆਂ ’ਆਰੀਆਂ’ ਜੀ!
- ਤਰਲੋਚਨ ਸਿੰਘ ਦੁਪਾਲ ਪੁਰ, ਮੋਬਾ : 78146-92724