ਬਲਾਤਕਾਰਾਂ ਦੀ ਹਨੇਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਬਲਾਤਕਾਰਾਂ ਦੀ ਹਨੇਰੀ

Rapes

ਮਨੁੱਖ ਹੁਣ ਰਿਹਾ ਮਨੁੱਖ ਨਾ ਯਾਰੋ, ਬਣ ਗਿਆ ਹਿੰਦੂ, ਮੁਸਲਿਮ, ਸਿੱਖ, ਈਸਾਈ, 
ਸਦੀਆਂ ਤੋਂ ਸੀ ਰਹਿੰਦੇ 'ਕੱਠੇ, ਕਹਿੰਦੇ ਇਕ-ਦੂਜੇ ਨੂੰ ਭਾਈ-ਭਾਈ,
ਪਿੰਡਾਂ-ਸ਼ਹਿਰਾਂ ਦੇ ਲੋਕ ਵੀ ਵੇਖੋ, ਬਣ ਗਏ ਅਕਾਲੀ-ਕਾਂਗਰਸੀ ਤੇ ਭਾਜਪਾਈ, 
ਇਕੱਠੇ ਬਹਿ ਕੇ ਆਪਾਂ ਸੋਚੀਏ, ਵੰਡ ਅਜਿਹੀ ਕਿਸ ਨੇ ਪਾਈ, 


ਵਿਚ ਚੁਰਾਹੇ ਉਸ ਨੂੰ ਕਰ ਦਿਉ ਨੰਗਾ, ਜਿਸ ਨੇ ਅੱਗ ਦੇਸ਼ ਨੂੰ ਲਾਈ,
ਰਾਜਗੱਦੀ ਨਾ ਸੌਂਪਿਉ ਉਸ ਨੂੰ, ਜਿਸ ਨੇ ਵੰਡ ਭਾਰਾਵਾਂ ਵਿਚ ਪਾਈ,
ਲੋਕਤੰਤਰ ਦੇ ਕਤਲ ਵੇਖ ਲਉ ਅੱਖੀਂ, ਵੋਟਰੋ ਹੁਣ ਕਿਉਂ ਫਿਰਦੇ ਮੂੰਹ ਲੁਕਾਈ,
ਸਮਾਂ ਆਉਣਾ ਹੈ ਬੁਰਾ ਹੋਰ ਵੀ, ਜੇ ਨਾ ਆਪਾਂ ਅਕਲ ਵਿਖਾਈ, 

ਬਲਾਤਕਾਰੀ ਵੀ ਹਿੰਦੂ-ਮੁਸਲਿਮ ਹੋ ਗਏ, ਕਿਸ ਨੇ ਅਜਿਹੀ ਹਵਾ ਚਲਾਈ,
ਇਨਸਾਨੀਅਤ ਮੂੰਹ ਛੁਪਾ ਕੇ ਬਹਿ ਗਈ, ਬਲਾਤਕਾਰਾਂ ਦੀ ਅਜਿਹੀ ਹਨੇਰੀ ਆਈ,
ਅਪਣੇ ਰਾਖੇ ਆਪ ਬਣਨਾ ਪੈਣੈ, 'ਬਾਗ਼ੀ' ਦਿੰਦਾ ਇਹੋ ਦੁਹਾਈ।
-ਸੁਖਮਿੰਦਰ ਬਾਗ਼ੀ, ਸੰਪਰਕ : 94173-94805