ਕਾਵਿ ਵਿਅੰਗ: ਹਕੀਕਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਰਿਸ਼ਤੇ ਨਾਤੇ ਮਤਲਬੀ ਹੋ ਗਏ, ਪੈਸੇ ਦੇ ਨਾਲ ਪਿਆਰ ਹੋ ਗਿਆ।

Poems in punjabi

ਰਿਸ਼ਤੇ ਨਾਤੇ ਮਤਲਬੀ ਹੋ ਗਏ, ਪੈਸੇ ਦੇ ਨਾਲ ਪਿਆਰ ਹੋ ਗਿਆ।
    ਚੂਹੇ ਨੂੰ ਥਿਆਈ ਹਲਦੀ ਦੀ ਗੱਠੀ, ਕਹੇ ਮੈਂ ਸਾਹੂਕਾਰ ਹੋ ਗਿਆ।
ਕਿਹਦੇ ’ਤੇ ਵਿਸ਼ਵਾਸ ਹੈ ਕਰੀਏ, ਘਰ ਦਾ ਠੱਗੀ-ਮਾਰ ਹੋ ਗਿਆ।
    ਬਾਬਾ ਕਹਿ ਗਿਆ ਜਿਹੜਾ ਵਿਸਰੂ, ਉਸ ਦਾ ਟੱਟੂ ਪਾਰ ਹੋ ਗਿਆ।
ਵਾਧੇ ਘਾਟੇ ਚਲਦੇ ਰਹਿੰਦੇ, ਕਾਹਤੋਂ ਸਰੂਪ ਲਾਚਾਰ ਹੋ ਗਿਆ।
                                       - ਸਰੂਪ ਚੰਦ ਹਰੀਗੜ੍ਹ
                                          ਮੋਬਾਈਲ : 99143-85202