ਕਾਵਿ ਵਿਅੰਗ: ਰੰਗ ਬਦਲਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਹੁਣ ਪੈਰ-ਪੈਰ ’ਤੇ ਰੰਗ ਬਦਲਦੇ, ਜ਼ਿੰਦਗੀ ਜਿਊਣ ਦੇ ਢੰਗ ਬਦਲ ਗਏ।

Poetic satire: changing colors


ਹੁਣ ਪੈਰ-ਪੈਰ ’ਤੇ ਰੰਗ ਬਦਲਦੇ, 
        ਜ਼ਿੰਦਗੀ ਜਿਊਣ ਦੇ ਢੰਗ ਬਦਲ ਗਏ।

ਇਕ ਪਲ ਦਾ ਕੋਈ ਯਕੀਨ ਨਹੀਂ ਇਥੇ, 
        ਮਾਰਨ ਵਾਲੇ ਡੰਗ ਬਦਲ ਗਏ। 

ਸਭ ਕੁੱਝ ਜਿੱਤਣ ਦੀ ਤਾਕ ’ਚ ਫਿਰਦਾ,
        ਉੱਡਣ ਵਾਲੇ ਖੰਭ ਬਦਲ ਗਏ।

ਹੁਣ ਇਕੋ ਥਾਲੀ ਵਿਚ ਖਾਵਣ ਵਾਲੇ,
        ਪਿੱਠ ਤੇ ਮਾਰ ਕੇ ਚੰਡ ਬਦਲ ਗਏ।

ਮਾਨਾ ਜਦ ਵੀ ਹਰਿਆ ਅਪਣਿਆਂ ਹੱਥੋਂ,
        ਇਕਦਮ ਸਾਰੇ ਰੰਗ ਬਦਲ ਗਏ। 

- ਰਮਨ ਮਾਨ ਕਾਲੇਕੇ, ਮੋਬਾਈਲ : 95927-78809