Poem In Punjabi
ਜਿੱਤ ਦੇ ਜਸ਼ਨ ਮਨਾਈ ਜਾਂਦੇ, ਫੁੱਲ ਵਾਲੇ ਭੰਗੜਾ ਪਾਈ ਜਾਂਦੇ।
ਕਹਿੰਦੇ ਰਾਜ ਆ ਗਿਆ ਸਾਡਾ, ਨਾਹਰੇ ਉੱਚੀ ਉੱਚੀ ਲਾਈ ਜਾਂਦੇ।
ਹੁਣ ਨਾ ਕੋਈ ਰੋਕਣ ਵਾਲਾ, ਦਿਲ ਦਿੱਲੀ ਦਾ ਧੜਕਾਈ ਜਾਂਦੇ।
ਗ਼ਰੀਬ ਤੱਕ ਨਾ ਪਹੁੰਚੇ ਕੁੱਝ ਵੀ, ਰਲ ਅੰਦਰੋਂ ਅੰਦਰੀ ਖਾਈ ਜਾਂਦੇ।
ਅਸਲੀ ਮਸਲੇ ਕੌਣ ਨਿਬੇੜੇ, ਇਹ ਇਕ ਦੂਜੇ ਨੂੰ ਢਾਹੀ ਜਾਂਦੇ।
ਨਿੱਤ ਵੱਡੇ ਵੱਡੇ ਦੇ ਕੇ ਭਾਸ਼ਣ, ਹਾਕਮ ਵਕਤ ਲੰਘਾਈ ਜਾਂਦੇ।
ਪਹਿਲਾਂ ਵਾਲੇ ਜੋ ਕੱੁਝ ਕਰ ਗਏ, ਇਹ ਵੀ ਉਹੀ ਦੁਹਰਾਈ ਜਾਂਦੇ।
ਦੀਪ ਬੈਠ ਇਹ ਕੁਰਸੀ ਉੱਤੇ, ਜਿੰਦ ਲੋਕਾਂ ਦੀ ਤੜਫਾਈ ਜਾਂਦੇ।
- ਅਮਨਦੀਪ ਕੌਰ, ਹਾਕਮ ਸਿੰਘ ਵਾਲਾ, ਬਠਿੰਡਾ।
ਮੋਬਾਈਲ : 98776-54596