ਜ਼ਿਮਨੀ ਚੋਣ ਨਾ ਮੁਕਣਾ ਰੋਣ :

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

        ਵਗਦੀ ਗੰਗਾ ਵਿਚ ਹੱਥ ਧੋਣ ਵਾਲੀ

photo

 

ਕੈਂਡੀਡੇਟਾਂ ਨੂੰ ਕਾਹਲ ਜਹੀ ਪੈਣ ਲੱਗੀ,
        ਵਗਦੀ ਗੰਗਾ ਵਿਚ ਹੱਥ ਧੋਣ ਵਾਲੀ।
ਖ਼ੁਸ਼ੀ ਝਲਕਦੀ ਚਿਹਰੇ ਨਸ਼ੇੜੀਆਂ ਦੇ,
        ਵੋਟ-ਮੰਗਤਿਆਂ ਤਾਈਂ ਜੋ ‘ਚੋਣ’ ਵਾਲੀ।
ਸੱਤਾ ਪੱਖ ਦੀ ਜਿੱਤ ਜਾਂ ਹਾਰ ਹੋ ਜਾਏ, 
        ਕੁਰਸੀ ਕੋਲ ਹੀ ਰਹਿਣੀ ਨਾ ਖੋਣ ਵਾਲੀ।
ਨਾਹੀ ਸਾਰੇ ਪੰਜਾਬ ’ਤੇ ਥੋਪ ਹੋਣੀ,
        ਇਕੋ ਹਲਕੇ ਦੇ ਲੋਕਾਂ ਨੂੰ ਟੋਹਣ ਵਾਲੀ।
ਹਾਲਤ ਹੋਈ ਐ ਹਲਕੇ ਦੇ ਵੋਟਰਾਂ ਦੀ,
        ਬੋਝ ਪਿੱਠ ’ਤੇ ਆ ਪਿਆ ਢੋਣ ਵਾਲੀ।
ਗਲ ਪਿਆ ਢੋਲ ਹੀ ਦੋਸਤੋ ਜਾਪਦੀ ਏ,
        ਜ਼ਿਮਨੀ ਚੋਣ ਜਲੰਧਰ ਦੀ ਹੋਣ ਵਾਲੀ!
- ਤਰਲੋਚਨ ਸਿੰਘ ਦੁਪਾਲ ਪੁਰ (ਮੋ. 78146-92724)