Democracy
ਕਰਨਾਟਕ ਵਿਚ ਨਿਕਲੀ ਲੋਕੋ, ਹੁਣ ਭਗਵੇਂ ਰੱਥ ਦੀ ਫੂਕ,
ਲੋਕਤੰਤਰ ਨੂੰ ਗ਼ੁਲਾਮ ਬਣਾ ਕੇ, ਰਹੇ ਸੀ ਦੇਸ਼ ਸਾਰੇ ਵਿਚ ਸ਼ੂਕ,
ਅੱਛੇ ਦਿਨਾਂ ਦੀ ਬੋਲੀ ਲਾਉਂਦੇ, ਇਨ੍ਹਾਂ ਦੀ ਸੁਣੀ ਕਿਸੇ ਨਾ ਹੂਕ,
ਕਾਨੂੰਨ ਦਾ ਜਦ ਡੰਡਾ ਚਲਿਆ, ਬਣ ਖੜ ਗਏ ਦਰਸ਼ਕ ਮੂਕ,
ਚਾਣਕਿਆ ਵੀ ਫ਼ੇਲ੍ਹ ਹੋ ਗਿਆ, ਰੰਗ ਪੈ ਗਿਆ ਸੀ ਪੀਲਾ ਭੂਕ,
ਕਾਂਗਰਸ ਦੀ ਜੈ-ਜੈਕਾਰ ਹੋ ਗਈ, ਵਿਰੋਧੀ ਹਰ ਥਾਂ ਗਿਆ ਚੂਕ,
ਅਪਣੀ ਹੁਣ ਅਸਲੀਅਤ ਦਾ, ਇਨ੍ਹਾਂ ਨੂੰ ਹੋ ਗਿਆ ਹੋਣੈ ਗਿਆਨ,
ਪ੍ਰਧਾਨ ਮੰਤਰੀ ਰਾਹੁਲ ਬਣ ਸਕਦੈ, ਹੁਣ ਪੜ੍ਹ ਲਿਉ ਨਾਲ ਧਿਆਨ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688