Stubble Burning
ਦਿੱਲੀ ਤਕ ਨਾ ਪੁੱਜੇ ਅਵਾਜ਼ ਸਾਡੀ, ਪਰ ਧੂੰਆਂ ਪੰਜਾਬ ਦਾ ਪੁੱਜ ਜਾਵੇ,
ਸਾਡੇ ਚੁਣੇ ਨੇਤਾ ਗੱਲ ਕਰਨ ਦਿੱਲੀ ਦੀ, ਭਾਵੇਂ ਪੂਰਾ ਪ੍ਰਵਾਰ ਪੰਜਾਬ ਦਾ ਖਾਵੇ,
ਪਹਿਲਾਂ ਕਹਿਣ ਖੇਤੀ ਬਿੱਲ ਠੀਕ ਬਣਿਆ, ਹੁਣ ਆਪ ਹੀ ਗ਼ਲਤ ਦਾ ਰਾਗ ਗਾਵੇ,
ਡਾਕਟਰ ਜੱਜਾਂ ਦੀ ਹੈ ਜੇ ਜਾਨ ਪਿਆਰੀ, ਫਿਰ ਬੱਚਾ ਪੜ੍ਹਨ ਕਿਉਂ ਸਕੂਲ ਜਾਵੇ,
ਅਸੀ ਚੁਣਿਆ ਮੂਰਖਾਂ ਦਾ ਹੀ ਟੋਲਾ, ਜਿਨ੍ਹਾਂ ਨੂੰ ਗੱਲ ਪੰਜਾਬ ਦੀ ਕਰਨੀ ਨਾ ਆਵੇ,
ਕਰੋ ਪੰਜਾਬੀਉ ਹੋਸ਼ ਤੇ ਸੰਭਲ ਜਾਵੋ, ਕੋਈ ਦੋ ਮੂੰਹੇਂ ਸੱਪਾਂ ਨੂੰ ਮੂੰਹ ਨਾ ਲਾਵੇ,
ਕਹੇ ਜਖਵਾਲੀ ਹੁਣ ਏਕਾ ਬਣਾਈ ਰਖਣਾ, ਜੇ ਕਰੇ ਸ਼ੈਤਾਨੀ ਕੋਈ ਜੁੱਤੀਆਂ ਉਹ ਖਾਵੇ।
-ਗੁਰਪ੍ਰੀਤ ਸਿੰਘ ਜਖਵਾਲੀ, ਸੰਪਰਕ : 98550-36444