Poem: ਅਜੋਕੇ ਹਾਲਾਤ ਪੰਜਾਬ ਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem: ਭਈਏ ਕਤਲ ਕਰਦੇ ਹੁਣ ਪੰਜਾਬੀਆਂ ਨੂੰ, ਪੰਜਾਬੀਉ ਤੁਹਾਡੀ ਅਣਖ ਗੈਰਤ ਹੁਣ ਗਈ ਕਿੱਥੇ?

Poem In Punjabi

 

Poem: ਭਈਏ ਕਤਲ ਕਰਦੇ ਹੁਣ ਪੰਜਾਬੀਆਂ ਨੂੰ, ਪੰਜਾਬੀਉ ਤੁਹਾਡੀ ਅਣਖ ਗੈਰਤ ਹੁਣ ਗਈ ਕਿੱਥੇ?
    ਮੁੱਛਾਂ ਚਾੜ੍ਹ ਕੇ ਖੱਬੀ ਖਾਣ ਬਣੇ ਫਿਰਦੇ, ਤੁਹਾਡੀ ਅਣਖ ਦੱਸੋ ਖਾਂ ਹੁਣ ਸੌਂ ਰਹੀ ਕਿੱਥੇ?
ਕੰਮ ਕਾਰ ਲਈ ਲਿਆਉਂਦੇ ਸੀ ਇਨ੍ਹਾਂ ਨੂੰ ਸਟੇਸ਼ਨਾਂ ਤੋਂ, ਉਹ ਪਿਆਰ ਮੁਹੱਬਤ ਦੱਸੋ ਖਾਂ ਗਈ ਕਿੱਥੇ?
          ਪਿਆਰ ਮੁਹੱਬਤ ਪਾਇਆ ਸੀ ਜੋ ਤੁਸੀਂ ਨਾਲ ਇਨ੍ਹਾਂ, ਦੱਸੋ ਮੁਹੱਬਤ ਵਾਲੀ ਉਹ ਦੀਵਾਰ ਢਈ ਕਿੱਥੇ? 
ਫੜਾਂ ਮਾਰਦੇ ਸੀ ਵੱਡੀਆਂ ਵੱਡੀਆਂ ਜੋ,  ਜ਼ਰਾ ਦੱਸੋ ਖਾਂ ਰੜਕ ਉਹ ਰਹੀ ਕਿੱਥੇ?
             ਉਡੀਕਦੇ ਰਹਿੰਦੇ ਸੀ ਤੁਸੀਂ ਤਾਂ 12 ਮਹੀਨਿਆਂ ’ਚੋਂ,  ਮੈਨੂੰ ਸਮਝਾ ਦਿਉ ਜੂਨ ਤੇ ਉਹੋ ਮਈ ਕਿੱਥੇ? 
ਤੁਹਾਨੂੰ ਪੀੜ੍ਹੀ ਹੇਠ ਸੋਟਾ ਹੁਣ ਮਾਰਨਾ ਪਊ,  ਕਿ ਜੜ੍ਹਾਂ ਵਢਦੇ ਕੌਣ ਗ਼ਦਾਰ ਲੋਕੀਂ? 
    ਸੋਚੋ ਕੌਣ ਦਿਲੋਂ ਤੁਹਾਡੇ ਨਾਲ ਚਲਦੇ ਨੇ,  ਤੇ ਕਿਹੜੇ ਖਾਂਦੇ ਨੇ ਤੁਹਾਡੇ ਤੋਂ ਖਾਰ ਲੋਕੀਂ? 
ਦੇਰ ਕਰੋਗੇ ਤਾਂ ਮਸਲਾ ਇਹ ਉਲਝ ਜਾਣਾ, ਤੁਹਾਡੇ ਪੱਲੇ ਪਛਤਾਵਾ ਹੀ ਰਹਿ ਜਾਊ। 
    ਯਾਦ ਰਖਿਉ ਸੌ ਦੀ ਇਕੋ ਗੱਲ ਇਹ, ਲਿਖਾਰੀ ਦੱਦਾਹੂਰੀਆ ਕੋਈ ਇਹ ਕਹਿ ਜਾਊ।
- ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 95691-49556