ਰੋਸ਼ਨੀ: ਅੰਦਰ ਦੀ ਰੋਸ਼ਨੀ ਦਾ, ਦੀਵਾ ਜਗਾਈ ਰੱਖੋ...
ਹਨੇਰੇ ਵਿਚ ਭਾਲੀ ਰੋਸ਼ਨੀ ਦਾ, ਚਾਨਣ ਕਦੇ ਟਿਕ ਨਹੀਂ ਸਕਦਾ।
Light: Of inner light, keep the lamp lit...
ਅੰਦਰ ਦੀ ਰੋਸ਼ਨੀ ਦਾ
ਦੀਵਾ ਜਗਾਈ ਰੱਖੋ,
ਹਨੇਰੇ ਵਿਚ ਭਾਲੀ ਰੋਸ਼ਨੀ ਦਾ
ਚਾਨਣ ਕਦੇ ਟਿਕ ਨਹੀਂ ਸਕਦਾ।
ਸਵੈ ਮੁਲਾਂਕਣ ਜੀਵਨ ਵਿਚ
ਹਰ ਪਲ ਹੈ ਮਹੱਤਵਪੂਰਨ,
ਸਹੀ ਮੰਜ਼ਲ ਤੇ ਕੇਵਲ ਤਦ ਹੀ
ਪਹੁੰਚਿਆ ਜਾ ਸਕਦਾ ਹੈ।
ਜੋ ਜ਼ਿੰਦਗੀ ਵਿਚ
ਮੁਸਕਰਾਉਂਦੇ ਰਹਿੰਦੇ ਹਨ,
ਸਿਹਤਮੰਦ ਸਦਾ ਉਹੀ ਰਹਿੰਦੇ ਹਨ
ਇਥੇ ਦੁਖੀ ਹੋ ਕੇ ਰਿਸ਼ਤੇਦਾਰ ਵੀ
ਸਹਾਰਾ ਦੇਣਾ ਛੱਡ ਦਿੰਦੇ ਹਨ।
ਖ਼ੁਸ਼ ਰਹਿਣ ਲਈ ਸਹੂਲਤਾਂ ਦੀ ਨਹੀਂ,
ਪਰ ਸਿਆਣਪ ਦੀ ਲੋੜ ਹੈ।
ਸਾਰੀ ਜ਼ਿੰਦਗੀ ਇਸ ਤਰ੍ਹਾਂ ਗੁਜ਼ਰ ਜਾਂਦੀ ਹੈ,
ਖੋਜ ਕਰੀਏ ਤਾਂ ਹਰ ਪਾਸੇ ਘਾਟ ਹੈ।
-ਮੁਨੀਸ਼ ਭਾਟੀਆ, ਕੁਰੂਕਸ਼ੇਤਰ।
7027120349