ਸਾਲ ਨਵਾਂ: ਖ਼ੁਸ਼ੀਆਂ ਖੇੜੇ ਲੈ ਕੇ ਆਵੇ ਸਾਲ ਨਵਾਂ, ਜ਼ਿੰਦਗੀ ਦਾ ਵਿਹੜਾ ਰੁਸ਼ਨਾਵੇ ਸਾਲ ਨਵਾਂ...
ਪਿਛਲੇ ਵਿਚ ਬਥੇਰੇ ਝੱਖੜ ਝੁੱਲੇ ਨੇ, ਫਿਰ ਨਾ ਤੂਫ਼ਾਨ ਲਿਆਵੇ ਸਾਲ ਨਵਾਂ...
New Year: May the new year bring happiness and joy, may the yard of life shine in the new year...
ਖ਼ੁਸ਼ੀਆਂ ਖੇੜੇ ਲੈ ਕੇ ਆਵੇ ਸਾਲ ਨਵਾਂ
ਜ਼ਿੰਦਗੀ ਦਾ ਵਿਹੜਾ ਰੁਸ਼ਨਾਵੇ ਸਾਲ ਨਵਾਂ
ਪਿਛਲੇ ਵਿਚ ਬਥੇਰੇ ਝੱਖੜ ਝੁੱਲੇ ਨੇ
ਫਿਰ ਨਾ ਤੂਫ਼ਾਨ ਲਿਆਵੇ ਸਾਲ ਨਵਾਂ
ਚਿੱਟੇ ਚਾਨਣ ਵਰਗਾ ਸੂਰਜ ਚੜ੍ਹ ਜਾਵੇ
ਕਾਲੀਆਂ ਰਾਤਾਂ ਦੂਰ ਭਜਾਵੇ ਸਾਲ ਨਵਾਂ
ਅੱਕ ਗਏ ਹਾਂ ਗ਼ੁਰਬਤ ਤੇ ਮਹਿੰਗਾਈ ਤੋਂ
ਸੁੱਖਾਂ ਦਾ ਕੋਈ ਸਾਹ ਲਿਆਵੇ ਸਾਲ ਨਵਾਂ
ਧਰਮ ਦੇ ਨਾਂ ’ਤੇ ਜਿਹੜੇ ਵੰਡੀਆਂ ਪਾਉਂਦੇ ਨੇ
ਉਨ੍ਹਾਂ ਨੂੰ ਕੋਈ ਅਕਲ ਸਖਾਵੇ ਸਾਲ ਨਵਾਂ
ਪਿਆਰ ਮੁਹੱਬਤ ਵਾਲਾ ਮੀਂਹ ਵਰਸਾ ਦੇਵੇ
ਨਫ਼ਰਤਾਂ ਨੂੰ ਦੂਰ ਭਜਾਵੇ ਸਾਲ ਨਵਾਂ
ਗ਼ੁਲਾਮੀ ਵਾਲਿਆ ਸੱਜਣ ਜਿਹੜੇ ਰੁੱਸੇ ਨੇ
ਉਨ੍ਹਾਂ ਨੂੰ ਵੀ ਮੋੜ ਲਿਆਵੇ ਸਾਲ ਨਵਾਂ
-ਬੂਟਾ ਗੁਲਾਮੀ ਵਾਲਾ, ਕੋਟ ਈਸੇ ਖ਼ਾ ਮੋਗਾ
94171 97395