ਕਲਿਆਣ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੰਤਰੀ ਮੇਰੇ ਇਸ ਦੇਸ਼ ਦੇ, ਬਿਨ ਮੰਗਿਆਂ ਕਰਨ ਲੱਗੇ ਕਲਿਆਣ,

Farmer

ਮੰਤਰੀ ਮੇਰੇ ਇਸ ਦੇਸ਼ ਦੇ, ਬਿਨ ਮੰਗਿਆਂ ਕਰਨ ਲੱਗੇ ਕਲਿਆਣ,

ਉਹ ਵੇਲਾ ਹੁਣ ਆ ਗਿਆ, ਜੋ ਲਗਾਉਂਦੇ ਨੇ ਲੋਕ ਸੇਵਾ ਲਈ ਤਾਣ,

ਦੇਸ਼ ਵਿਚੋਂ ਕਢਿਆ ਕਾਲਾ ਧਨ ਜੋ, ਕਰੀ ਜਾਏ ਚਹੁੰ ਪਾਸੇ ਨਿਰਮਾਣ,

ਰੋਸ-ਮੁਜ਼ਾਹਰਿਆਂ ਦੀ ਲੋੜ ਨਾ, ਖ਼ੁਸ਼ਹਾਲੀ ਬਣੀ ਵਿਕਾਸ ਦਾ ਪ੍ਰਮਾਣ,

ਜੇ ਜਿਊਂਦਾ ਰਿਹਾ ਕਿਸਾਨ ਤਾਂ, ਹੋ ਜਾਊਗਾ ਪੂੰਜੀਪਤੀਆਂ ਦੇ ਹਾਣ,

ਸਰਹੱਦ ਉਤੇ ਬੈਠਾ ਕਿਸਾਨ ਜੋ, ਕਰੀ ਜਾਏ ਕੇਂਦਰ ਦਾ ਗੁਣ-ਗਾਣ,

ਸਰਕਾਰ ਦੁੱਖ ਸਹਾਰੇ ਕੋਈ ਨਾ, ‘ਤਰਸੇਮ’ ਨੂੰ ਤਾਂ ਹੈ ਨਿੰਦਣ ਦੀ ਬਾਣ।

-ਤਰਸੇਮ ਲੰਡੇ, ਸੰਪਰਕ : 99145-86784