ਇਲਮ ਬੜੀ ਦੌਲਤ ਹੈ !

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਆਪ ਜੀ ਨੂੰ ਇਹ ਕਵਿਤਾ ਜੋ ਪ੍ਰਸਿੱਧ ਉਰਦੂ ਵਿਅੰਗ ਲੇਖਕ ਜਨਾਬ ਇਬਨੇ ਇਨਸਾਂ ਨੇ ਸ਼ਾਇਦ ਛੇ ਦਹਾਕੇ ਪਹਿਲਾਂ ਲਿਖੀ ਪਰ ਵਿਦਿਆ ਦੇ ਵਪਾਰੀਕਰਨ ਦੇ ਇਸ ਦੌਰ...

Education
- ਕਾਂਤਾ ਸ਼ਰਮਾ, ਸੰਪਰਕ : 97818-79362

ਆਪ ਜੀ ਨੂੰ ਇਹ ਕਵਿਤਾ ਜੋ ਪ੍ਰਸਿੱਧ ਉਰਦੂ ਵਿਅੰਗ ਲੇਖਕ ਜਨਾਬ ਇਬਨੇ ਇਨਸਾਂ ਨੇ ਸ਼ਾਇਦ ਛੇ ਦਹਾਕੇ ਪਹਿਲਾਂ ਲਿਖੀ ਪਰ ਵਿਦਿਆ ਦੇ ਵਪਾਰੀਕਰਨ ਦੇ ਇਸ ਦੌਰ ਵਿਚ ਇਹ ਅੱਜ ਦੇ ਹਾਲਾਤ ਤੇ ਵੀ ਪੂਰੀ ਤਰ੍ਹਾਂ ਢੁਕਦੀ ਹੈ, ਜੋ ਇਸ ਤਰ੍ਹਾਂ ਹੈ : 

ਇਲਮ ਬੜੀ ਦੌਲਤ ਹੈ।
ਤੂੰ ਵੀ ਸਕੂਲ ਖੋਲ੍ਹ।
ਇਲਮ ਪੜ੍ਹਾ। 
ਫ਼ੀਸ ਵਧਾ।
ਦੌਲਤ ਕਮਾ।
ਫ਼ੀਸ ਹੀ ਫ਼ੀਸ। 
ਪੜ੍ਹਾਈ ਦੇ ਵੀਹ। 
ਬਸ ਦੇ ਤੀਹ।
ਯੂਨੀਫ਼ਾਰਮ ਦੇ ਚਾਲੀ।
ਖੇਡਾਂ ਦੇ ਅੱਡ।
ਵੈਰਾਇਟੀ ਪ੍ਰੋਗਰਾਮ ਦੇ ਅੱਡ।
ਪਿਕਨਿਕ ਦੇ ਅੱਡ।
ਲੋਕਾਂ ਨੂੰ ਚੀਕਣ ਦੇ।
ਦੌਲਤ ਕਮਾ।
ਉਸ ਨਾਲ ਹੋਰ ਸਕੂਲ ਖੋਲ੍ਹ।
ਇਸ ਤੋਂ ਹੋਰ ਦੌਲਤ ਕਮਾ।
ਕਮਾਈ ਜਾ, ਕਮਾਈ ਜਾ।
ਹਾਲੇ ਤਾਂ ਤੂੰ ਜਵਾਨ ਹੈਂ।
ਇਹ ਸਿਲਸਿਲਾ ਚਲਦਾ ਰਹੇ।
ਜਦ ਤਕ ਗੰਗਾ ਵਿਚ ਪਾਣੀ ਰਹੇ।
ਪੜ੍ਹਾਈ ਚੰਗੀ ਚੀਜ਼ ਹੈ, ਪੜ੍ਹ।
ਵਹੀ ਖਾਤਾ ਪੜ੍ਹ।
ਟੈਲੀਫ਼ੋਨ ਡਾਇਰੈਕਟਰੀ ਪੜ੍ਹ।
ਬੈਂਕ ਅਸੈੱਸਮੈਂਟ ਪੜ੍ਹ।
ਰਿਸ਼ਤਿਆਂ ਦੀ ਲੋੜ ਦਾ ਇਸ਼ਤਿਹਾਰ ਪੜ੍ਹ।
ਬਸ ਹੋਰ ਕੁੱਝ ਨਾ ਪੜ੍ਹ। 
ਮੀਰ ਤੇ ਗ਼ਾਲਿਬ ਨਾ ਪੜ੍ਹ।
ਇਬਨੇ-ਇਨਸਾਂ ਵੀ ਨਾ ਪੜ੍ਹ। 
ਵਰਨਾ ਤੇਰਾ ਬੇੜਾ ਪਾਰ ਨਹੀਂ ਹੋਵੇਗਾ।
ਸਾਡੇ ਵਿਚੋਂ ਕੋਈ ਨੀਤੀਜਿਆਂ ਦਾ ਜ਼ਿੰਮੇਵਾਰ ਨਹੀਂ ਹੋਵੇਗਾ।
- ਕਾਂਤਾ ਸ਼ਰਮਾ, ਸੰਪਰਕ : 97818-79362