ਵਕਤ ਤਾਂ ਲੱਗੇਗਾ

ਏਜੰਸੀ

ਵਿਚਾਰ, ਕਵਿਤਾਵਾਂ

ਜ਼ਖ਼ਮ ਤਾਜ਼ੇ ਨੇ ਬਹੁਤ ਹਾਲੇ, ਭਰਨ 'ਚ ਵਕਤ ਤਾਂ ਲਗੇਗਾ

Time

ਵਕਤ ਤਾਂ ਲੱਗੇਗਾ

ਜ਼ਖ਼ਮ ਤਾਜ਼ੇ ਨੇ ਬਹੁਤ ਹਾਲੇ

ਭਰਨ 'ਚ ਵਕਤ ਤਾਂ ਲਗੇਗਾ

ਸੁੱਕੇ ਪੱਤੇ ਝੜਨ ਮਗਰੋਂ

ਨਵੇਂ ਫੁੱਟਣ 'ਚ ਵਕਤ ਤਾਂ ਲਗੇਗਾ। 

ਜੰਮ ਪਏ ਨੇ ਅਹਿਸਾਸ ਜੋ

ਜ਼ਮਾਨੇ ਦੇ ਮਿਹਣਿਆਂ ਦੇ ਨਾਲ

ਇਨ੍ਹਾਂ ਬਰਫ਼ਾਂ ਨੂੰ ਪਿਘਲਣ ਵਿਚ 

ਵਕਤ ਤਾਂ ਲਗੇਗਾ।

ਰੂਹਾਂ ਨੂੰ ਕੌਣ ਕੈਦ ਕਰ ਪਾਇਆ ਹੈ ਕੋਈ

ਜਿਸਮ ਨੂੰ ਜਲਾ ਕੇ

ਰੂਹ ਨੂੰ ਆਜ਼ਾਦ ਕਰਨ ਵਿਚ

ਵਕਤ ਤਾਂ ਲਗੇਗਾ। 

ਵਰ੍ਹਿਆਂ ਤੋਂ ਜੋ ਬੰਦ ਨੇ ਜ਼ੰਜੀਰਾਂ

ਜ਼ੰਗ ਲਗ ਚੁਕੀਆਂ ਨੇ

ਉਨ੍ਹਾਂ ਜ਼ੰਜੀਰਾਂ ਨੂੰ ਟੁੱਟਣ ਵਿਚ

ਵਕਤ ਤਾਂ ਲਗੇਗਾ।

ਮੁਦਤਾਂ ਤੋਂ ਹੈ ਜੋ ਪੰਛੀ

ਕਤਰੇ ਹੋਏ ਖੰਭਾਂ ਦੇ ਨਾਲ

ਪਿੰਜਰਾ ਟੁੱਟਣ ਤੇ ਵੀ

ਉਡਾਰੀ ਮਾਰਨ ਵਿਚ

ਵਕਤ ਤਾਂ ਲੱਗੇਗਾ।

ਤਿਣਕਾ ਤਿਣਕਾ ਹੋ ਗਿਆ ਜੋ ਆਲ੍ਹਣਾ

ਤੇਜ਼ ਹਵਾਵਾਂ ਦੇ ਨਾਲ 

ਹੁਣ ਨਵਾਂ ਆਸ਼ੀਆਂ

ਬਣਾਉਣ ਵਿਚ ਵਕਤ ਤਾਂ ਲਗੇਗਾ।

ਜ਼ਖ਼ਮ ਤਾਜ਼ੇ ਨੇ ਬਹੁਤ ਹਾਲੇ

ਭਰਨ 'ਚ ਵਕਤ ਤਾਂ ਲਗੇਗਾ। 

-ਮਨਪ੍ਰੀਤ ਕੌਰ 'ਮਨ',  ਸੰਪਰਕ : 70111-65297