File Photo
ਪੰਜਾਬ ਵਿਚ ਹੜ੍ਹਾਂ ਦੇ ਕਹਿਰ ਨੇ ਬੁਰੀ ਤਬਾਹੀ ਮਚਾਈ,
ਹਰ ਕੋਈ ਹੋਇਆ ਬਦਹਾਲ ਭਾਈ,
ਘਰ, ਪਸ਼ੂ ਧੰਨ, ਫ਼ਸਲਾਂ ਬੁਰੀ ਤਰ੍ਹਾਂ ਬਰਬਾਦ ਹੋਈਆਂ,
ਕਰ ਦਿਤਾ ਲੋਕਾਂ ਨੂੰ ਕੰਗਾਲ ਭਾਈ,
ਸਰਕਾਰ ਲੋਕਾਂ ਨੂੰ ਨੁਕਸਾਨ ਦਾ ਮੁਆਵਜ਼ਾ ਦੇਵੇ,
ਪੁੱਛੇ ਉਨ੍ਹਾਂ ਦਾ ਜਾ ਘਰ-ਘਰ ਹਾਲ ਭਾਈ,
ਹੜ੍ਹਾਂ ਦੇ ਪਾਣੀ ਰੋਕਣ ਦਾ ਪ੍ਰਬੰਧ ਕਰ,
ਸੁਰੱਖਿਅਤ ਥਾਵਾਂ ’ਤੇ ਲਿਆਉਣ ਦਾ ਕਰੇ ਖ਼ਿਆਲ ਭਾਈ,
ਹੜ੍ਹਾਂ ਦੇ ਪਾਣੀ ਨੂੰ ਜੇ ਬੰਨ੍ਹ ਪਾਉਣਾ,
ਨਾਲੇ, ਨਹਿਰਾਂ, ਦਰਿਆ ਪਹਿਲਾਂ ਹੀ ਕਰੋ ਡੂੰਘਾ ਖਾਲ ਭਾਈ,
ਕੁਦਰਤੀ ਆਫ਼ਤਾਂ ਬਾਰੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰ,
ਬਣ ਜਾਉ ਲੋਕਾਂ ਦੀ ਢਾਲ ਭਾਈ
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮਕਤ ਇੰਸਪੈਕਟਰ ਪੁਲਿਸ, 9878600221