Poem: ਪੈਸਾ: ਛਿਪਦੇ ਨੂੰ ਕੋਈ ਪੁੱਛਦਾ ਨਾ, ਚੜ੍ਹਦੇ ਸੂਰਜ ਨੂੰ ਸਲਾਮ ਕਰਾਏ ਪੈਸਾ।

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem In Punjabi: ਜਨਾਨੀ ਗ਼ਰੀਬ ਹਰੇਕ ਦੀ ਹੋਵੇ ਭਾਬੀ, ਵਹੁਟੀ ਅਮੀਰ ਦੀ ਨੂੰ ਬੀਬੀ ਜੀ ਕਹਾਏ ਪੈਸਾ।

Poem In Punjabi

 

Poem In Punjabi: ਛਿਪਦੇ ਨੂੰ ਕੋਈ ਪੁੱਛਦਾ ਨਾ, ਚੜ੍ਹਦੇ ਸੂਰਜ ਨੂੰ ਸਲਾਮ ਕਰਾਏ ਪੈਸਾ।
ਜਨਾਨੀ ਗ਼ਰੀਬ ਹਰੇਕ ਦੀ ਹੋਵੇ ਭਾਬੀ, ਵਹੁਟੀ ਅਮੀਰ ਦੀ ਨੂੰ ਬੀਬੀ ਜੀ ਕਹਾਏ ਪੈਸਾ।
ਫ਼ਾਈਲਾਂ ਦੱਬੀਆਂ ਦਫ਼ਤਰਾਂ ਦੇ ਅੰਦਰ, ਮਿੰਟਾਂ ਵਿਚ ਹੀ ਸਾਹਿਬ ਹੱਥ ਫੜਾਏ ਪੈਸਾ।
ਓਨਾ ਚਿਰ ਹੀ ਬੇ-ਦੋਸ਼ਾ ਲੱਗੇ ਦੋਸ਼ੀ, ਕਰ ਕੇ ਲੈਣ-ਦੇਣ ਬਾਹਰ ਕਢਾਏ ਪੈਸਾ।
ਕੋਲ ਕੁੱਝ ਨਹੀਂ ਤਾਂ ਬੁਢਾਪੇ ਵਿਚ ਪੈਣ ਧੱਕੇ, ਬੈਂਕ ਬੈਂਲਸ ਤਾਂ ਏ, ਸੀ, ’ਚ ਬੈਠਾਏ ਪੈਸਾ।
ਰਿਸ਼ਤੇਦਾਰਾਂ ਦਾ ਵੀ ਕਰ ਦਿੰਦਾ ਖ਼ੂਨ ਚਿੱਟਾ, ਭੈਣ-ਭਰਾਵਾਂ ਵਿਚ ਵੈਰ ਪਵਾਏ ਪੈਸਾ।
ਜੇ ਕੋਈ ਗ਼ਰੀਬਾਂ ਦੇ ਲਈ ਕੰਮ ਕਰਦਾ, ਰਹਿੰਦੀ ਦੁਨੀਆਂ ਤਕ ਨਾਂ ਚਮਕਾਏ ਪੈਸਾ।
ਪੈਸੇ ਬਿਨਾਂ ਵੀ ਢਿੱਲੋਂ ਸਰਦਾ ਨਹੀਂ, ਪਰ ਹੱਕ ਹਲਾਲ ਨਾਲ ਹੀ ਕਮਾਏ ਪੈਸਾ।

- ਪ੍ਰਗਟ ਢਿੱਲੋਂ ਸਮਾਧ ਭਾਈ, ਮੋਬਾ- 98553-63234