Modi
ਅਸੀ ਚਲੇ ਜਾਨੇ ਆਂ
ਸਾਡਾ ਪਾਣੀ ਮੋੜ ਦੇ
ਸਾਡੀ ਮਿੱਟੀ ਮੋੜ ਦੇ
ਅਸੀ ਚਲੇ ਜਾਨੇ ਆਂ
ਆਪਣੀ ਖਾਦ ਲੈਅ ਜਾ
ਮਾਰੂ ਦਵਾਈ ਲੈਅ ਜਾ
ਕਾਲੀ ਕਮਾਇ ਲੈਅ ਜਾ
ਕਿਸਾਨ ਦੀ ਖੁਦਾਈ ਮੋੜ ਦੇ
ਅਸੀ ਚਲੇ ਜਾਨੇ ਆਂ
ਤੂੰ ਕਿਹਨਾ ਹਰਿ ਕ੍ਰਾਂਤੀ ਤੋਂ ਪਹਿਲਾਂ
ਕੋਈ ਤਰੱਕੀ ਨਹੀਂ ਸੀ ਹੋਇ
ਅਸੀ ਦਸਦੇ ਆਂ-
ਹਰਿ ਕ੍ਰਾਂਤੀ ਤੋਂ ਪਹਿਲਾਂ
ਕਿਸੇ ਪਰਿਵਾਰ ਨੇ ਕਦੇ ਖੁਦਕੁਸ਼ੀ ਨਹੀਂ ਸੀ ਢੋਈ
ਆਪਣੀ ਕ੍ਰਾਂਤੀ ਲੈਅ ਜਾ
ਸਾਡੀ ਸ਼ਾਂਤੀ ਮੋੜ ਦੇ
ਅਸੀ ਚਲੇ ਜਾਨੇ ਆਂ
ਅਸੀ ਮੁੱਲ ਮੰਗਣ ਨਹੀਂ
ਹਿਸਾਬ ਕਰਨ ਆਏ ਆਂ
ਅੱਜ ਦੇ ਨਹੀਂ ਚਿਰਾਂ ਦੇ ਸਤਾਏ ਆਂ
ਝੂਠੇ ਪਰਚੇ ਲੈਅ ਜਾ
ਝੂਠੇ ਕਰਜੇ ਲੈਅ ਜਾ
ਸਾਡੇ ਅੰਗੂਠੇ ਮੋੜ ਦੇ
ਅਸੀ ਚਲੇ ਜਾਨੇ ਆਂ
ਸਾਡਾ ਪਾਣੀ ਮੋੜ ਦੇ
ਸਾਡੀ ਮਿੱਟੀ ਮੋੜ ਦੇ
ਅਸੀ ਚਲੇ ਜਾਨੇ ਆਂ
ਨਰਿੰਦਰ ਕੁਮਾਰ