Poem: ਗੁੜ ਦੇ ਭੋਰੇ ਦੇਖਿਉ!
Poem In Punjabi: ਦੁਨੀਆਂ ਆਖਦੀ ‘ਥੁੱਕ ਕੇ ਚੱਟਿਆ’ ਐ, ਗਿਆ ਨੈਤਿਕਤਾ ਵਾਲਾ ਹੁਣ ਰਾਗ ਕਿੱਥੇ?
Poem In Punjabi
Poem In Punjabi: ਦੁਨੀਆਂ ਆਖਦੀ ‘ਥੁੱਕ ਕੇ ਚੱਟਿਆ’ ਐ, ਗਿਆ ਨੈਤਿਕਤਾ ਵਾਲਾ ਹੁਣ ਰਾਗ ਕਿੱਥੇ?
ਨਹੀਉਂ ਕਦੇ ‘ਗ਼ੁਲਾਮਾਂ’ ਨੂੰ ਲੱਗ ਸਕਦੀ, ਕੀਤੇ ਬਚਨ ਨਿਭਾਉਣ ਦੀ ਲਾਗ ਕਿੱਥੇ?
ਦਿਸਦਾ ਨਹੀਂ ਹੈ ਅਹੁਦੇ ਦੇ ‘ਭੁੱਖਿਆਂ’ ਨੂੰ, ਅਣਖੀ ਵਿਰਸੇ ਨੂੰ ਲਾ ਦਿਤਾ ਦਾਗ਼ ਕਿੱਥੇ?
ਰੋਹ ਪੰਥ ਵਿਚ ਦੇਖ ‘ਪ੍ਰਚੰਡ’ ਹੋਇਆ, ਆਉਣੀ ‘ਸੁੱਤੀ ਜ਼ਮੀਰ’ ਨੂੰ ਜਾਗ ਕਿੱਥੇ?
ਕਰਦਾ ਰਿਹਾ ਇਨਕਾਰ ਸੀ ਸਾਰਿਆਂ ਨੂੰ, ਧਾਮੀ ਆਖਰ ਸੁਖਬੀਰ ਦੀ ਮੰਨਿਆ ਸੀ।
ਗੁੜ ਦੇ ਭੋਰੇ ਹੁਣ ‘ਖਿਲਰਦੇ’ ਦੇਖਿਉ ਜੀ, ‘ਬੰਦ ਕਮਰੇ’ ਵਿਚ ਦੋਹਾਂ ਜੋ ਭੰਨਿਆ ਸੀ!
- ਤਰਲੋਚਨ ਸਿੰਘ ਦੁਪਾਲ ਪੁਰ। ਮੋਬਾ : 78146-92724