ਪੁੰਨ-ਦਾਨ ਇੰਜ ਵੀ ਕਰੋ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਆਉ ਹੁਣ ਰਲ ਮਿਲ ਕਿਸੇ ਗ਼ਰੀਬ ਦਾ, ਘਰ ਬਣਵਾ ਦਈਏ,

Donate

ਆਉ ਹੁਣ ਰਲ ਮਿਲ ਕਿਸੇ ਗ਼ਰੀਬ ਦਾ, ਘਰ ਬਣਵਾ ਦਈਏ,

ਧਾਰਮਕ ਥਾਂ ਉਤੇ ਹੀਂ ਨਹੀਂ, ਦਾਨ ਦੇਣ ਨਾਲ ਫੱਲ ਮਿਲਦੇ,

ਇਹ ਵੀ ਪੁੰਨ ਹੈ ਕਿਸੇ ਗ਼ਰੀਬ ਦੀ ਧੀ ਵਿਆਹ ਦਈਏ,

ਜੋ ਬਿਨ ਪੈਸਿਆਂ ਤੋਂ ਕਾਫ਼ੀ ਸਮੇਂ ਤੋਂ, ਵਿਲਕੇ ਮੰਜੇ ਉਤੇ, 

ਕਿਉਂ ਨਾ ਜਾ ਕੇ ਉਸ ਗ਼ਰੀਬ ਦਾ, ਇਲਾਜ ਕਰਵਾ ਦਈਏ,

ਝੁੱਗੀਆਂ ਵਿਚ ਜੋ ਬੱਚੇ, ਪੈਰੋਂ ਨੰਗੇ ਫਿਰਦੇ ਨੇ,

ਠੁਰ-ਠੁਰ ਕਰਦਿਆਂ ਨੂੰ, ਕਪੜੇ ਤੇ ਬੂਟ ਪੁਆ ਦਈਏ,

ਵਾਰ-ਵਾਰ ਨਹੀਂ ਆਉਣਾ ਵੀਰੋ, ਮੁੜ ਕੇ ਦੁਨੀਆਂ ਉਤੇ,

ਐਵੇਂ ਵਿਖਾਵਿਆਂ ਵਿਚ ਨਾ 'ਗੋਸਲਾ' ਵਕਤ ਲੰਘਾ ਦਈਏ।

-ਗੁਰਵਿੰਦਰ 'ਗੋਸਲ', ਸੰਪਰਕ : 97796-96042