ਕਾਵਿ ਵਿਅੰਗ : ਵਾਅਦੇ ਤੇ ਗਰੰਟੀਆਂ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਵਾਅਦੇ ਜਿਨ੍ਹਾਂ ਦੇ ਵਫ਼ਾ ਹੋ ਗਏ, ਲੋਕੋ ਉਹ ਲੀਡਰ ਹੀ ਕਾਹਦੇ |

Poetic Satire: Promises and Guarantees

ਵਾਅਦੇ ਜਿਨ੍ਹਾਂ ਦੇ ਵਫ਼ਾ ਹੋ ਗਏ,
        ਲੋਕੋ ਉਹ ਲੀਡਰ ਹੀ ਕਾਹਦੇ |

'ਆਪ' ਨੇ ਦਿਤੀਆਂ ਗਰੰਟੀਆਂ,
        ਪਹਿਲੇ ਤਾਂ ਕਰਦੇ ਸੀ ਵਾਅਦੇ |

ਚੋਣਾਂ ਵੇਲੇ ਗੱਲ ਹੋਰ ਹੈ ਹੁੰਦੀ,
        ਬਦਲ ਜਾਂਦੇ ਨੇ ਫੇਰ ਇਰਾਦੇ |

ਮਤਲਬ ਨਿਕਲ ਜਾਣ ਤੋਂ ਬਾਅਦ,
        ਬੂਹੇ ਬੰਦ ਹੋ ਜਾਂਦੇ 'ਸ਼ਾਹ' ਦੇ |

ਵੋਟਾਂ ਪਾ ਕੇ ਜੋ ਜਿਤਾ ਦਿੰਦੇ,
        ਲੋਕ ਮੂਰਖ ਨੇ ਇਨ੍ਹਾਂ ਦੇ ਭਾਅ ਦੇ |

ਲੀਡਰ ਅੰਦਰੋਂ ਛਲ-ਕਪਟ ਭਰੇ,
        ਭਲੂਰੀਆ ਬਾਹਰੋਂ ਦਿਸਣ ਸਾਦੇ |

- ਜਸਵੀਰ ਸਿੰਘ ਭਲੂਰੀਆ, ਮੋਬਾਈਲ :9915995505