ਗੰਦੀਆਂ ਭੇਡਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕੁੱਲੜ ਪੀਜ਼ਾ ਵਾਲਿਆਂ ਦੇ ਸਾਹਮਣੇ ਵੀਡੀਉ ਕੀ ਆਈ, ਸਾਡੇ ਲੋਕ ਸਮਾਜ ਦੇ ਅਪਣਾ ਰੰਗ ਵਿਖਾਉਣ ਲੱਗੇ।

Image: For representation purpose only.


ਕੁੱਲੜ ਪੀਜ਼ਾ ਵਾਲਿਆਂ ਦੇ ਸਾਹਮਣੇ ਵੀਡੀਉ ਕੀ ਆਈ, ਸਾਡੇ ਲੋਕ ਸਮਾਜ ਦੇ ਅਪਣਾ ਰੰਗ ਵਿਖਾਉਣ ਲੱਗੇ।

    ਹੋ ਗਈ ਗ਼ਲਤੀ, ਹੋ ਗਈ ਭੁੱਲ, ਅਣਜਾਣੇ ਵਿਚ ਸ਼ਰੀਫ਼ ਲੋਕ ਵੀਡੀਓ ਵੇਖ ਚਿੱਤ ਪਰਚਾਉਣ ਲੱਗੇ।

ਸਮਝਦਾਰ ਲੋਕ ਵੀ ਕਈ ਅੱਗੇ ਆਏ ਹੱਕ ਵਿਚ, ਨਾ ਸ਼ੇਅਰ ਕਰੋ ਵੀਡੀਉ ਹੱਥ ਬੰਨ੍ਹ ਸਮਝਾਉਣ ਲੱਗੇ।

    ਥੱਲੇ ਡਿੱਗ ਗਈ ਬਹੁਤ ਸਾਰਿਆਂ ਦੀ ਮਾਨਸਕਤਾ ਕਿਹੜੀ ਖ਼ੁਸ਼ੀ ਵਿਚ ਉਹ ਰੀਲਾਂ ਬਣਾਉਣ ਲੱਗੇ।

ਗੱਲਾਂ ਕਰਨ ਵਾਲੇ ਭਗਤ, ਕਰਤਾਰ, ਸੁਖਦੇਵ ਦੀਆਂ, ਕਿਉਂ ਤੁਸੀਂ ਉਨ੍ਹਾਂ ਦੀ ਸੋਚ ਨੂੰ ਦਾਗ਼ ਲਾਉਣ ਲੱਗੇ ।

         ਹੁਣ ਸੋਸ਼ਲ ਮੀਡੀਆ ਨੇ ਬਹੁਤ ਹੈ ਗੰਦ ਪਾਇਆ, ਬਹੁਤੇ ਚੰਗੇ ਲੋਕ ਮੀਡੀਆ ਤੋਂ ਕੰਨੀ ਕਤਰਾਉਣ ਲੱਗੇ ।

ਅਸੀਂ ਚੰਗੀ ਗੱਲ ਕੋਈ ਸਿਖਣੀ ਨਹੀਉਂ ਜ਼ਖਵਾਲੀ ਗੰਦੀਆਂ ਭੇਡਾਂ ਦੇ ਪਿੱਛੇ ਲੱਗ ਪੂਛ ਹਿਲਾਉਣ ਲੱਗੇ।
- ਗੁਰਪ੍ਰੀਤ ਸਿੰਘ ਜਖਵਾਲੀ, ਮੋਬਾਈਲ : 98550-36444