ਦੁੱਲੇ ਈ ਕਰਦੇ ਸੂਤ ਦਿੱਲੀ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਿਰੜੀ ਮਿਹਨਤੀ ਕਾਮੇ ਇਹ ਜਾਣਦੇ ਨੇ, ਹੋਵੇ ਫ਼ਤਹਿ ਨਸੀਬ ਬਿਨ ਡੁਲ੍ਹਿਆਂ ਤੋਂ

Delhi

ਸਿਰੜੀ ਮਿਹਨਤੀ ਕਾਮੇ ਇਹ ਜਾਣਦੇ ਨੇ, ਹੋਵੇ ਫ਼ਤਹਿ ਨਸੀਬ ਬਿਨ ਡੁਲ੍ਹਿਆਂ ਤੋਂ,

ਲੈ ਕੇ ਪ੍ਰੇਰਣਾ ਅੜ ਗਿਆ ਅੰਨਦਾਤਾ, ਝੱਖੜ ਕਈ ਇਤਿਹਾਸ ਵਿਚ ਝੁੱਲਿਆਂ ਤੋਂ,

ਤਾਜੋ-ਤਖ਼ਤ ਵੀ ਆਖ਼ਰ ਨੂੰ ਝੁੱਕ ਜਾਂਦੇ ਯੋਧੇ 'ਕਰੋ ਜਾਂ ਮਰੋ' ਉਤੇ ਤੁਲਿਆਂ ਤੋਂ,

'ਕੱਠ ਲੋਕਾਂ ਦਾ ਲੋਹੇ ਦੀ ਲੱਠ ਬਣਿਆ, ਹੁੰਦਾ ਸਾਂਭ ਨਾ ਹਾਕਮਾਂ ਭੁੱਲਿਆਂ ਤੋਂ,

ਵੇਖ ਰੁਮਕਦੇ ਫਿਰ ਉਹ ਯਰਕਦੀ ਐ, ਨਵੇਂ ਪੋਚ ਵਿਚ ਅਣਖ ਦੇ ਬੁੱਲ੍ਹਿਆਂ ਤੋਂ,

'ਬਾਤ ਚੀਤ' ਦੇ 'ਛਣਕਣੇ' ਦੇਣ ਵਾਲੀ, ਦਿੱਲੀ ਸੂਤ ਹੀ ਆਉਂਦੀ ਹੈ 'ਦੁੱਲਿਆਂ' ਤੋਂ।

-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 001-408-915-1268