Poem: ਸਾਡੇ ਹੱਕ ਇੱਥੇ ਰੱਖ
Poem: ਆ ਜਾ ਬਹਿ ਜਾਹ ਦੱਸਾਂ ਤੈਨੂੰ, ਕਿੱਥੇ ਕਿੱਥੇ ਤੂੰ ਲੁੱਟਿਆ ਮੈਨੂੰ।
Poem in Punjabi
Poem in Punjabi: ਆ ਜਾ ਬਹਿ ਜਾਹ ਦੱਸਾਂ ਤੈਨੂੰ, ਕਿੱਥੇ ਕਿੱਥੇ ਤੂੰ ਲੁੱਟਿਆ ਮੈਨੂੰ।
ਹੱਕ ਮੰਗੇ ਜਦ ਅਪਣੇ ਤੈਥੋਂ, ਤੂੰ ਡਾਂਗਾਂ ਦੇ ਨਾਲ ਕੁੱਟਿਆ ਮੈਨੂੰ।
ਸਾਡੇ ਮਸਲੇ ਸੁਲਝਾਉਂਦਾ ਕਿਉਂ ਨਹੀ, ਦਸਦੇ ਸਾਹਮਣੇ ਆਉਂਦਾ ਕਿਉਂ ਨਹੀਂ।
ਬੰਦੀ ਸਿੰਘ ਰਿਹਾਅ ਨਹੀਂ ਕਰਦਾ, ਅੰਨ੍ਹਾ ਕਾਨੂੰਨ ਹੈ ਤੇਰੇ ਘਰ ਦਾ।
ਚਿੱਟਾ ਘਰ-ਘਰ ਆਮ ਹੈ ਵਿਕਦਾ, ਬੱਸ ਇਕ ਤੈਨੂੰ ਹੀ ਨਹੀਂ ਦਿਸਦਾ।
ਕਣਕ ਦਾਲਾਂ ਦੀ ਚਾਟ ਤੂੰ ਪਾਵੇਂ, ਸਾਡੇ ਹੱਕ ਦਾ ਆਪ ਹੀ ਖਾਵੇਂ।
ਸਿਆਸੀ ਖੇਡਾਂ ਛਡਦੇ ਅੜਿਆ, ਵੈਰ ਦਿਲਾਂ ’ਚੋਂ ਕੱਢਦੇ ਅੜਿਆ।
‘ਦੀਪ’ ਜੇ ਹੁੰਦੇ ਅਸੀਂ ਹਸਦੇ ਵਸਦੇ, ਫਿਰ ਕਲਮ ਨਾਲ ਨਾ ਤਾਹਨੇ ਕਸਦੇ।
- ਅਮਨਦੀਪ ਕੌਰ, ਹਾਕਮ ਸਿੰਘ ਵਾਲਾ ਬਠਿੰਡਾ। ਮੋਬਾ : 98776-54596